ਜੋ ਇਨਸਾਨ ਰਿਸ਼ਤਿਆਂ ਵਿੱਚ ਚਲਾਕੀਆਂ ਕਰਦਾ ਹੈ ਉਸਨੂੰ ਇੱਕ ਦਿਨ ਇੱਕਲੇ ਹੀ ਰਹਿਣਾ ਪੈਂਦਾ ਹੈ...
Love
Romantic thoughts, heartbreak poetry and friendship bonds
ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਰਲ ਕੇ ਬਰਦਾਸ਼ਤ ਕੀਤੀਆਂ ਮੁਸੀਬਤਾਂ, ਅਨੰਦਮਈ ਰਿਸ਼ਤੇ ਉਸਾਰਦੀਆਂ ਹਨ...
ਜੇ ਕੋਈ ਤੁਹਾਨੂੰ ਰੁੱਸਿਆਂ ਨੂੰ ਮਨਾ ਰਿਹਾ ਹੈ ਤਾਂ ਮੰਨ ਜਾਓ ਅਤੇ ਜੇਕਰ ਕੋਈ ਤੁਹਾਡੇ ਨਾਲ ਗੁੱਸੇ ਹੈ ਤਾਂ ਉਸਨੂੰ ਤੁਸੀਂ ਮਨਾ ਲਉ। ਇਹ ਸਭ ਤੋਂ ਸੌਖਾ ਤਰੀਕਾ ਹੈ ਖੁਸ਼ ਰਹਿਣ ਦਾ...
"Status" You May Like
A curated collection of wisdom and inspiration across different themes.
ਜ਼ਿਆਦਾਤਰ ਲੋਕ ਪੈਸੇ ਕਮਾਉਣ ਨੂੰ ਹੀ ਕਾਮਯਾਬੀ ਮੰਨਦੇ ਨੇ ਪਰ ਰਿਸ਼ਤੇ, ਇਜ਼ਤ ਅਤੇ ਯਾਰੀਆਂ ਕਮਾਉਣਾ ਵੀ ਬਹੁਤ ਵੱਡੀ ਕਾਮਯਾਬੀ ਹੈ...
ਰੌਸ਼ਨੀਆਂ ਦਾ ਇਹ ਤਿਉਹਾਰ ਤੁਹਾਡੇ ਦਿਲ ਵਿੱਚੋਂ ਹਰ ਦੁਬਿਧਾ ਦੂਰ ਕਰਕੇ ਤੁਹਾਡੇ ਭਵਿੱਖ ਨੂੰ ਸਫ਼ਲਤਾ ਦੇ ਚਾਨਣ ਨਾਲ ਭਰ ਦੇਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਕਿਸੇ ਵੇਲੇ ਕਿਸੇ ਦੀ ਕਹੀ ਮਾੜੀ ਗੱਲ ਸਾਰਾ ਦਿਨ ਬਰਬਾਦ ਕਰ ਦੇਂਦੀ ਹੈ ਅਤੇ ਕਿਸੇ ਦੀ ਚੰਗੀ ਗੱਲ ਦਿਨ ਵਧੀਆ ਬਣਾ ਦੇਂਦੀ ਹੈ। ਜੇਕਰ ਤੁਹਾਡੇ ਨਾਲ ਵੀ ਇੰਞ ਹੁੰਦਾ ਹੈ ਤਾਂ ਫ਼ਿਰ ਇਹ ਚਿੰਤਾ ਵਾਲੀ ਗੱਲ ਹੈ ਕਿਉਂਕ ਤੁਹਾਡੀ ਜ਼ਿੰਦਗੀ ਦੀ ਡੋਰ ਕਿਸੇ ਦੂਜੇ ਦੇ ਹੱਥ ਵਿੱਚ ਹੈ...
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚੋਲਾ 52 ਰਾਜਿਆਂ ਦੀ ਆਜ਼ਾਦੀ ਬਣਿਆ, ਉਨ੍ਹਾਂ ਦੀ ਬਾਣੀ ਸਾਡੀ ਆਤਮਿਕ ਮੁਕਤੀ ਬਣੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੇਰੇ ਬਿਨਾਂ ਸਾਡੀਆਂ ਇਨ੍ਹਾਂ ਮਹਿਫ਼ਿਲਾਂ ਵਿੱਚ ਕਦੇ ਵੀ ਉਹ ਪਹਿਲਾਂ ਵਾਲੀ ਰੌਣਕ ਨਹੀਂ ਹੁੰਦੀ ਮਿੱਤਰਾ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਜਿੰਨ੍ਹਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰ ਰਹੇ ਹੁੰਦੇ ਹਾਂ, ਇੱਕ ਪੜਾਓ ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜ਼ਾਂ ਨਹੀਂ ਮਿਲੀਆਂ...
ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...
ਤਿਉਹਾਰ ਸਾਨੂੰ ਜਿਊਣ ਦਾ ਚੱਜ ਅਤੇ ਦਿਲੋਂ ਹੱਸਣ ਦਾ ਮੌਕਾ ਦਿੰਦੇ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਹਨੇਰਿਆਂ ਦਾ ਸਫ਼ਰ ਸਾਨੂੰ ਕੱਲਿਆਂ ਹੀ ਤੈਅ ਕਰਨਾ ਪੈਂਦਾ ਹੈ, ਚਾਨਣਾਂ ਦੇ ਹਮਸਫ਼ਰ ਬਹੁਤ ਮਿਲ ਜਾਂਦੇ ਨੇ...
ਆਓ ਇਸ ਦੀਵਾਲੀ ਗਿਲੇ-ਸ਼ਿਕਵੇ ਭੁਲਾ ਕੇ ਦਿਲਾਂ ਦੇ ਬੂਹੇ ਖੋਲ੍ਹੀਏ ਅਤੇ ਆਪਣੇ ਰਿਸ਼ਤਿਆਂ ਵਿੱਚ ਮੁੜ ਵਿਸ਼ਵਾਸ ਦੀ ਰੌਸ਼ਨੀ ਭਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ!
ਲਫ਼ਜ਼ਾਂ ਦੀ ਦਰਗਾਹੇ ਜਾ ਕੇ,
ਮੈਂ ਹੰਝੂਆਂ ਦਾ ਮੱਥਾ ਟੇਕਿਆ,
ਅਰਥਾਂ ਦੇ ਮੈਂ ਅਰਥ ਗਵਾਏ,
ਜਦ ਮੈਂ ਤੇਰਾ ਚਿਹਰਾ ਵੇਖਿਆ,
ਸ਼ਬਦ ਵੀ ਮੇਰੇ ਸਾਥ ਛੱਡ ਗਏ,
ਕਲਮ ਵੀ ਮੇਰੀ ਟੁੱਟ ਗਈ,
ਜਦ ਮੈਂ ਤੇਰੀ ਚੁੱਪ ਦੇ ਅੰਦਰ,
ਆਪਣਾ ਆਪ ਸਲੇਖਿਆ...
ਸੁਰਜੀਤ ਪਾਤਰ
ਜੋ ਮਜ਼ਾ ਕਿਸੇ ਖਾਹਿਸ਼ ਨੂੰ ਪੂਰਾ ਕਰਨ ਲਈ ਜ਼ੋਰ ਲਾਉਣ ਵਿੱਚ ਆਉਂਦਾ, ਉਹ ਮਜ਼ਾ ਉਸ ਖਾਹਿਸ਼ ਦੇ ਪੂਰਾ ਹੋਣ ਤੇ ਨਹੀਂ ਆਉਂਦਾ...
ਤੁਹਾਡੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਅਤੇ ਅਗਿਆਨਤਾ ਦਾ ਹਨੇਰਾ ਮਿਟੇ। ਸ਼ੁਭ ਦੀਪਾਵਲੀ!
ਹਰ ਇਨਸਾਨ ਅੰਦਰ ਰੱਬ ਦਾ ਨੂਰ ਵੇਖਣਾ ਹੀ ਸੱਚਾ ਗਿਆਨ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੁਹਾਡੇ ਵੇਹੜੇ ਵਿੱਚ ਸਦਾ ਸਾਂਝ, ਸ਼ਾਂਤੀ ਅਤੇ ਸੁੱਖਾਂ ਦਾ ਪਹਿਰਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਵਕਤ ਬਦਲਦਾ ਹੈ ਤਾਂ ਲੋਕ ਵੀ ਬਦਲ ਜਾਂਦੇ ਨੇ, ਪਰ ਜਿਹੜੇ ਰੂਹਾਂ ਤੋਂ ਜੁੜੇ ਹੋਣ, ਉਹ ਆਖਰੀ ਸਾਹ ਤੱਕ ਸਾਥ ਨਹੀਂ ਛੱਡਦੇ...
ਮਿਠਾਈਆਂ ਦੀ ਮਿਠਾਸ ਵਾਂਗ ਤੁਹਾਡੀ ਜ਼ਿੰਦਗੀ ਵਿੱਚ ਵੀ ਮਿੱਠੇ ਪਲ ਘੁਲ਼ ਜਾਣ ਅਤੇ ਤੁਹਾਡਾ ਆਉਣ ਵਾਲਾ ਹਰ ਦਿਨ ਤਿਉਹਾਰ ਵਰਗਾ ਲੱਗੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਮਿਠਾਸ ਸਿਰਫ਼ ਥਾਲੀਆਂ ਵਿੱਚ ਨਹੀਂ, ਆਪਣੇ ਸੁਭਾਅ ਵਿੱਚ ਵੀ ਭਰੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਰਿਸ਼ਤਿਆਂ ਨੂੰ ਸਮਾਂ ਦਿਓ, ਕਿਉਂਕਿ ਦੀਵੇ ਵੀ ਤੇਲ ਤੋਂ ਬਿਨਾਂ ਜ਼ਿਆਦਾ ਦੇਰ ਨਹੀਂ ਬਲ ਸਕਦੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਗੁਰੂ ਪਾਤਸ਼ਾਹ ਤੁਹਾਡੇ ਕਾਰਜਾਂ ਵਿੱਚ ਬਰਕਤਾਂ ਅਤੇ ਮਨ ਵਿੱਚ ਸ਼ਾਂਤੀ ਬਖ਼ਸ਼ਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਗੁੱਸਾ ਅਤੇ ਪਿਆਰ ਜਿੰਨ੍ਹਾਂ ਮਰਜ਼ੀ ਆਵੇ ਪਰ ਆਪਣੇ ਦਿਲ ਤੇ ਦਿਮਾਗ਼ ਨੂੰ ਠੰਡਾ ਰੱਖਣਾ ਚਾਹੀਦਾ ਹੈ ਤਾਂ ਜੋ ਨਤੀਜ਼ੇ ਦੇਖ ਕੇ ਪਛਤਾਉਣਾ ਨਾ ਪਵੇ...
ਹਰ ਨਵਾਂ ਵਿਚਾਰ ਇੱਕ ਨਵੀਂ ਜੋਤ ਵਾਂਗ ਹੈ, ਆਪਣੀ ਸੋਚ ਨੂੰ ਸਦਾ ਰੁਸ਼ਨਾਉਂਦੇ ਰਹੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਮੇਰੇ ਟੁੱਟਣ ਦੇ ਸੌ ਕਾਰਨ ਹੋ ਸਕਦੇ ਹਨ, ਪਰ ਮੇਰੇ ਜੁੜੇ ਰਹਿਣ ਦੇ ਇਕ-ਦੋ ਕਾਰਣ ਹੀ ਜ਼ਿੰਦਗੀ ਦੀ ਹਰ ਮੁਸ਼ਕਿਲ-ਪ੍ਰੇਸ਼ਾਨੀ ਤੋਂ ਹਾਰਨ ਨਹੀਂ ਦੇਂਦੇ...
ਸੱਚਾ ਬੰਦੀ ਛੋੜ ਦਿਵਸ ਉਦੋਂ ਹੀ ਸਫਲ ਹੈ ਜਦੋਂ ਅਸੀਂ ਆਪਣੇ ਮਨ ਨੂੰ ਲੋਭ, ਹੰਕਾਰ ਅਤੇ ਈਰਖਾ ਦੇ ਬੰਧਨਾਂ ਵਿੱਚੋਂ ਆਜ਼ਾਦ ਕਰਵਾ ਕੇ ਗੁਰੂ ਲੜ ਲੱਗ ਜਾਈਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਰਾਵਣ ਦੇ ਅਹੰਕਾਰ ਵਾਂਗ ਸਾਡੇ ਅੰਦਰਲੇ ਕ੍ਰੋਧ ਅਤੇ ਲੋਭ ਦਾ ਵੀ ਸਦਾ ਲਈ ਅੰਤ ਹੋਵੇ। ਦੀਵਾਲੀ ਦੀਆਂ ਮੁਬਾਰਕਾਂ!
ਸੱਚ ਦੇ ਰਾਹ 'ਤੇ ਚੱਲਣ ਵਾਲੇ ਨੂੰ ਹਨੇਰੇ ਦਾ ਕੋਈ ਡਰ ਨਹੀਂ ਹੁੰਦਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...
ਆਓ ਰਲ਼-ਮਿਲ ਕੇ ਦੀਵਾਲੀ ਮਨਾਈਏ ਅਤੇ ਦੁਨੀਆ ਨੂੰ ਅਮਨ ਦਾ ਸੁਨੇਹਾ ਦੇਈਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਰੱਬ ਕਰੇ ਤੁਹਾਡੇ ਘਰ ਦਾ ਕੋਈ ਵੀ ਜੀਅ ਕਦੇ ਉਦਾਸ ਨਾ ਹੋਵੇ ਅਤੇ ਖ਼ੁਸ਼ੀਆਂ ਸਦਾ ਤੁਹਾਡੇ ਬੂਹੇ 'ਤੇ ਦਸਤਕ ਦਿੰਦੀਆਂ ਰਹਿਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ!
ਮੇਰੇ ਹਰ ਡਿੱਗਦੇ ਹੰਝੂ ਨੂੰ ਇੱਕ ਸੱਚੀ ਮੁਸਕਰਾਹਟ ਵਿੱਚ ਬਦਲਣ ਵਾਲੀ ਰੱਬੀ ਰੂਹ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
Visuals "You May Like"
Captivating images and designs to brighten your day.