Love
Romantic thoughts, heartbreak poetry and friendship bonds
ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਕੁੱਝ ਕੁ ਅਹਿਸਾਸ ਹੀ ਇਹੋ ਜਿਹੇ ਹੁੰਦੇ ਨੇ ਜਿੰਨ੍ਹਾਂ ਨੂੰ ਅੱਗਿਓਂ ਅਹਿਸਾਸ ਮਿਲਦੇ ਹਨ। ਬਹੁਤੇ ਤਾਂ ਖਾਮੋਸ਼ ਹੋ ਜਾਂਦੇ ਨੇ ਜਾਂ ਫਿਰ ਮਰ ਹੀ ਜਾਂਦੇ ਨੇ...
ਜਿਨ੍ਹਾਂ ਨੇ ਨਿਭਾਉਣੀ ਆ ਉਹਨਾਂ ਨੂੰ ਕਿਸੇ ਸਾਕ-ਰਿਸ਼ਤੇ ਦੀ ਲੋੜ ਨਹੀਂ ਤੇ ਜਿਨ੍ਹਾਂ ਨੇ ਨਹੀਂ ਨਿਭਾਉਣੀ ਉਹ ਲਹੂ ਦੇ ਸਾਕ ਵੀ ਨਹੀਂ ਨਿਭਾ ਸਕਦੇ...
ਧੋਖੇ ਦੀ ਕੋਈ ਸਫਾਈ ਨਹੀਂ ਹੁੰਦੀ... ਧੋਖਾ,ਧੋਖਾ ਹੁੰਦਾ ਹੈ...
ਤੁਸੀਂ ਕਿਸੇ ਨੂੰ ਖੁਸ਼ ਕਰਨ ਲਈ ਆਪਣੀ ਜਿੰਨ੍ਹੀ ਮਰਜ਼ੀ ਵਾਹ ਲਾ ਲਵੋ, ਅਗਲਾ ਬੰਦਾ ਫ਼ਿਰ ਵੀ ਖੁਸ਼ ਨਾ ਹੋਣ ਦਾ ਕੋਈ ਨਾ ਕੋਈ ਕਾਰਣ ਲੱਭ ਹੀ ਲੈਂਦਾ...
ਬੜੀ ਕਮਜ਼ੋਰ ਹੁੰਦੀ ਯਾਦਦਾਸ਼ਤ ਲੋਕਾਂ ਦੀ, ਇੱਕ ਪਲ ਚ ਅਹਿਸਾਨ ਭੁੱਲ ਜਾਂਦੇ ਨੇ ਤੇ ਦੋ-ਚਾਰ ਪਲਾਂ ਚ ਇਨਸਾਨ...
ਦੁਨੀਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦਾ ਇਲਾਜ਼ ਸੰਭਵ ਨਹੀਂ ਜਿਨ੍ਹਾਂ ਵਿੱਚੋਂ ਇੱਕ ਬਿਮਾਰੀ ਹੈ ਇਕੱਲਾਪਨ...
ਕੁੱਝ ਖੂਬਸੂਰਤ ਰਸਤੇ ਬਿਨ੍ਹਾਂ ਗਵਾਚਿਆਂ ਨਹੀਂ ਲੱਭ ਸਕਦੇ...
Narinder Singh Kapoor
ਮੇਰੇ ਅਹਿਸਾਸ ਮੇਰੀ ਚੁੱਪ ਦੇ ਕੈਦੀ ਹਨ ਅਤੇ ਮੇਰੀ ਚੁੱਪ ਦਾ ਸਫ਼ਰ ਮੇਰੇ ਮਨ ਤੱਕ ਹੀ ਸੀਮਤ ਹੈ ਕਿਉਂਕ ਸ਼ਬਦਾਂ ਅਤੇ ਚੁੱਪ ਦਾ ਕੋਈ ਮੇਲ ਨਹੀਂ ਹੁੰਦਾ...
"Status" You May Like
A curated collection of wisdom and inspiration across different themes.
ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ਵਿੱਚ ਬਲਦੇ ਦੀਵੇ ਰੂਹ ਨੂੰ ਸ਼ਾਂਤੀ ਦਾ ਅਨੋਖਾ ਅਹਿਸਾਸ ਬਖ਼ਸ਼ਦੇ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਜਦੋਂ ਅਸੀਂ ਦੂਜਿਆਂ ਦੇ ਭਲੇ ਲਈ ਸੋਚਦੇ ਹਾਂ, ਤਾਂ ਰੱਬ ਸਾਡੇ ਰਾਹਾਂ ਵਿੱਚ ਚਾਨਣ ਆਪੇ ਕਰ ਦਿੰਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਯਾਰੀ ਵਿੱਚ ਹੋਈ ਆਪਸੀ ਅਣ-ਬਣ ਦੀ ਲੋਕਾਂ ਨੂੰ ਭਿਣਕ ਨਾ ਲੱਗਣ ਦਿਓ ਕਿਉਂਕਿ ਕੁਝ ਲੋਕ ਅਜਿਹੇ ਸਮੇਂ ਦਾ ਹੀ ਇੰਤਜ਼ਾਰ ਕਰ ਰਹੇ ਹਨ...
ਜੇ ਬਹਾਰਾਂ ਖੁਸ਼ੀ ਦੇਂਦੀਆਂ ਨੇ ਤਾਂ ਉਸ ਖੁਸ਼ੀ ਦਾ ਕਾਰਨ ਕਿਤੇ ਨਾ ਕਿਤੇ ਪੱਤਝੜ ਜਰੂਰ ਹੈ...
ਦਾਤਾ ਬੰਦੀ ਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸਾਰੀ ਲੋਕਾਈ ਨੂੰ ਜ਼ੁਲਮ ਵਿਰੁੱਧ ਖੜ੍ਹਨ ਅਤੇ ਆਜ਼ਾਦੀ ਦਾ ਸੁਨੇਹਾ ਦਿੱਤਾ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਕੋਟਿ-ਕੋਟਿ ਵਧਾਈਆਂ!
ਦੀਵਾਲੀ ਦਾ ਇਹ ਪਵਿੱਤਰ ਤਿਉਹਾਰ ਦਿਲਾਂ ਵਿੱਚੋਂ ਵੈਰ-ਵਿਰੋਧ ਨੂੰ ਜੜ੍ਹੋਂ ਮੁਕਾ ਦੇਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਕੋਈ ਵੀ ਰਿਸ਼ਤਾ ਜਾਂ ਯਾਰ ਬਣਾਉਣ ਤੋਂ ਪਹਿਲਾਂ ਫੈਦਾ-ਨੁਕਸਾਨ ਜ਼ਰੂਰ ਵੇਖ ਲੈਣਾ ਚਾਈਦਾ ਕਿਉਂਕਿ ਭਾਵਨਾਵਾਂ Dopamine ਦੇ Level ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ....
ਰੂਹਾਨੀ ਚਾਨਣ ਨਾਲ ਭਰਪੂਰ ਹੋਵੇ ਤੁਹਾਡੀ ਦੀਵਾਲੀ ਅਤੇ ਬੰਦੀ ਛੋੜ ਦਿਵਸ। ਲੱਖ-ਲੱਖ ਮੁਬਾਰਕਾਂ!
ਜ਼ਿਆਦਾਤਰ ਲੋਕਾਂ ਨੂੰ ਸੱਚ ਬੋਲਣਾ ਬਹੁਤ ਪਸੰਦ ਹੁੰਦਾ ਹੈ ਪਰ ਸੁਨਣਾ ਨਹੀਂ...
ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...
ਭਾਵਨਾਵਾਂ ਦਾ ਮਰ ਜਾਣਾ ਚੰਗੀ ਗੱਲ ਹੈ, ਜ਼ਿੰਦਗੀ-ਮੌਤ, ਖੁਸ਼ੀ- ਗ਼ਮੀ, ਪਾਉਣਾ-ਗਵਾਉਣਾ ਸਭ ਇੱਕ ਬਰਾਬਰ ਹੋ ਜਾਂਦਾ ਹੈ। ਜਿੰਨਾਂ ਚਿਰ ਖਾਹਿਸ਼ ਜਿਉਂਦੀ ਰਹਿੰਦੀ ਹੈ ਉਨਾਂ ਚਿਰ ਤੁਹਾਡਾ ਤੜਫਦੇ ਰਹਿਣਾ ਲਾਜ਼ਮੀ ਹੈ…
ਜ਼ਿੰਦਗੀ ਵਿੱਚ ਮੁੜ-ਮੁੜ ਕੇ ਪਿੱਛੇ ਵੇਖਦੇ ਰਹਿਣ ਨਾਲ ਅੱਗੇ ਵਧਣਾ ਔਖਾ ਹੋ ਜਾਂਦਾ ਹੈ...
ਯਾਦਾਂ ਹਮੇਸ਼ਾਂ ਉਸ ਦਿਲ ਵਿੱਚ ਵਸਦੀਆਂ ਨੇ ਜਿਸ ਦਿਲ ਵਿੱਚ ਅਹਿਸਾਸ ਅਤੇ ਪਿਆਰ ਦਾ ਵਾਸ ਹੋਵੇ, ਨਫਰਤ ਅਤੇ ਗੁੱਸੇ ਨਾਲ ਭਰੇ ਦਿਲ ਵਿੱਚ ਯਾਦਾਂ ਕਦੇ ਫੇਰਾ ਨਹੀਂ ਪਾਉਂਦੀਆਂ...
ਸਾਡੇ ਮਨ ਦੀ ਅਵਸਥਾ ਇਹ ਤੈਅ ਕਰਦੀ ਹੈ ਕਿ ਲੋਕ, ਹਲਾਤ ਜਾਂ ਕਿਸਮਤ ਚੰਗੇ ਨੇ ਜਾਂ ਬੁਰੇ, ਤੁਸੀਂ ਜੋ ਵੀ ਆਕਾਰਸ਼ਿਤ ਕਰ ਰਹੇ ਹੋ ਉਹ ਤੁਹਾਡਾ ਆਪਣਾ ਹੀ ਪ੍ਰਤੀਬਿੰਬ ਹੈ ...
ਦੀਵਾਲੀ ਦੇ ਦੀਵੇ ਤੁਹਾਡੇ ਘਰ ਦੇ ਹਰ ਰਿਸ਼ਤੇ ਨੂੰ ਹੋਰ ਪਵਿੱਤਰ ਬਣਾਉਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੁਨੀਆਂ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ, ਸਮੇਂ ਅਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ...
ਜੋ ਵੀ ਇਨਸਾਨ ਤੁਹਾਡੀ ਜ਼ਿੰਦਗੀ ਜਾਂ ਤੁਹਾਡੇ ਸੁਪਨਿਆਂ ਨੂੰ ਕਾਮਯਾਬ ਬਣਾਉਣ ਲਈ ਸੱਚੇ ਦਿਲੋਂ ਉੱਦਮ ਕਰਦਾ ਹੈ, ਉਸਦੀ ਕਦਰ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹੇ ਲੋਕ ਕਿਸਮਤ ਵਾਲਿਆਂ ਨੂੰ ਮਿਲਦੇ ਹਨ..
ਗ਼ਮਾਂ ਦੀ ਰਾਤ ਲੰਮੀ ਹੈ,
ਜਾਂ ਮੇਰੇ ਗੀਤ ਲੰਮੇ ਨੇ,
ਨਾ ਭੈੜੀ ਰਾਤ ਮੁੱਕਦੀ ਹੈ,
ਨਾ ਮੇਰੇ ਗੀਤ ਮੁੱਕਦੇ ਨੇ...
ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਦਇਆ ਹੀ ਸਭ ਤੋਂ ਵੱਡੀ ਪੂਜਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਖ਼ੁਸ਼ੀਆਂ ਦੇ ਰੰਗ ਕਦੇ ਫਿੱਕੇ ਨਾ ਪੈਣ ਅਤੇ ਤੁਹਾਡਾ ਜੀਵਨ ਸਦਾ ਮਹਿਕਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਚਿੰਤਾ ਆਉਣ ਵਾਲੇ ਕੱਲ ਦੀਆਂ ਸਮਸਿਆਵਾਂ ਨੂੰ ਦੂਰ ਨਹੀਂ ਕਰ ਸਕਦੀ ਪਰ ਅੱਜ ਦੇ ਸਕੂਨ ਨੂੰ ਜ਼ਰੂਰ ਦੂਰ ਕਰ ਸਕਦੀ ਹੈ...
ਭਗਵਾਨ ਸ਼੍ਰੀ ਗਣੇਸ਼ ਜੀ ਤੁਹਾਡੇ ਰਾਹਾਂ ਦੇ ਸਾਰੇ ਦੁੱਖ-ਸੰਕਟ ਹਰ ਲੈਣ ਅਤੇ ਹਰ ਨਵੇਂ ਕਦਮ 'ਤੇ ਸਫ਼ਲਤਾ ਦੀ ਰੌਸ਼ਨੀ ਬਖ਼ਸ਼ਣ। ਤੁਹਾਨੂੰ ਦੀਵਾਲੀ ਦੀਆਂ ਦਿਲੋਂ ਮੁਬਾਰਕਾਂ!
ਰੱਬ ਕਰੇ ਤੁਹਾਡੇ ਘਰ ਦਾ ਕੋਈ ਵੀ ਜੀਅ ਕਦੇ ਉਦਾਸ ਨਾ ਹੋਵੇ ਅਤੇ ਖ਼ੁਸ਼ੀਆਂ ਸਦਾ ਤੁਹਾਡੇ ਬੂਹੇ 'ਤੇ ਦਸਤਕ ਦਿੰਦੀਆਂ ਰਹਿਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ!
ਦੀਵਿਆਂ ਦੀ ਕਤਾਰ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਕੱਠੇ ਰਹਿ ਕੇ ਹਰ ਤਰ੍ਹਾਂ ਦੇ ਹਨੇਰੇ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ!
ਧਰਤੀ ਦੇ ਹਰ ਜੀਵ ਲਈ ਦਇਆ ਅਤੇ ਪ੍ਰੇਮ ਦਾ ਭਾਵ ਰੱਖਣਾ ਹੀ ਅਸਲ ਰੂਹਾਨੀਅਤ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਕਿਸੇ ਵੇਲੇ ਕਿਸੇ ਦੀ ਕਹੀ ਮਾੜੀ ਗੱਲ ਸਾਰਾ ਦਿਨ ਬਰਬਾਦ ਕਰ ਦੇਂਦੀ ਹੈ ਅਤੇ ਕਿਸੇ ਦੀ ਚੰਗੀ ਗੱਲ ਦਿਨ ਵਧੀਆ ਬਣਾ ਦੇਂਦੀ ਹੈ। ਜੇਕਰ ਤੁਹਾਡੇ ਨਾਲ ਵੀ ਇੰਞ ਹੁੰਦਾ ਹੈ ਤਾਂ ਫ਼ਿਰ ਇਹ ਚਿੰਤਾ ਵਾਲੀ ਗੱਲ ਹੈ ਕਿਉਂਕ ਤੁਹਾਡੀ ਜ਼ਿੰਦਗੀ ਦੀ ਡੋਰ ਕਿਸੇ ਦੂਜੇ ਦੇ ਹੱਥ ਵਿੱਚ ਹੈ...
ਆਓ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚੋਂ ਵੱਡੀਆਂ ਖ਼ੁਸ਼ੀਆਂ ਲੱਭਣ ਦਾ ਹੁਨਰ ਸਿੱਖੀਏ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਮੇਰੇ ਹਰ ਡਿੱਗਦੇ ਹੰਝੂ ਨੂੰ ਇੱਕ ਸੱਚੀ ਮੁਸਕਰਾਹਟ ਵਿੱਚ ਬਦਲਣ ਵਾਲੀ ਰੱਬੀ ਰੂਹ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
ਰੱਬ ਕਰੇ ਤੈਨੂੰ ਇਸ ਦੁਨੀਆ ਦੀ ਹਰ ਵੱਡੀ ਕਾਮਯਾਬੀ ਮਿਲੇ ਤੇ ਆਪਾਂ ਹਮੇਸ਼ਾ ਇਸੇ ਤਰ੍ਹਾਂ ਇਕੱਠੇ ਰਹੀਏ। ਹੈਪੀ ਬਰਥਡੇ ਮੇਰੇ ਪੱਕੇ ਯਾਰ...
ਤੇਰੇ ਜਾਣ ਬਾਅਦ ਜ਼ਿੰਦਗੀ ਰੁੱਕ ਜਿਹੀ ਗਈ ਹੈ, ਹਰ ਖੁਸ਼ੀ ਮੇਰੇ ਤੋਂ ਰੁੱਸ ਜਿਹੀ ਗਈ ਹੈ...
Visuals "You May Like"
Captivating images and designs to brighten your day.