ਖੁਸ਼ ਰਿਹਾ ਕਰੋ, ਜ਼ਿੰਦਗੀ ਲੰਬੀ ਹੋਵੇ ਨਾ ਹੋਵੇ ਪਰ ਸੌਖੀ ਜਰੂਰ ਹੋ ਜਾਊਗੀ..
Inspirational Success Quotes in Punjabi for Your Daily Journey
Looking for daily motivation? Read meaningful success quotes in Punjabi to uplift your spirit. Share beautiful thoughts on success with your friends today.
"Status" You May Like
A curated collection of wisdom and inspiration across different themes.
ਤੇਰੇ ਚਿਹਰੇ ਦੀ ਇੱਕ ਛੋਟੀ ਜਿਹੀ ਮੁਸਕਾਨ ਤੋਂ ਵੱਧ ਕੇ ਮੇਰੇ ਲਈ ਇਸ ਪੂਰੀ ਦੁਨੀਆ ਵਿੱਚ ਹੋਰ ਕੁਝ ਵੀ ਨਹੀਂ ਹੈ। ਹੈਪੀ ਬਰਥਡੇ ਮੇਰੀ ਜਾਨ...
ਜਦੋਂ ਟੱਬਰ ਪਾਲਣ ਦੀ ਜਿੰਮੇਵਾਰੀ ਮੋਢਿਆਂ ਤੇ ਹੋਵੇ ਉਦੋਂ ਸ਼ੌਂਕ ਪਾਲਣੇ ਥੋੜੇ ਔਖੇ ਹੋ ਜਾਂਦੇ ਨੇ, ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਉਂਕ ਜਿੰਨ੍ਹਾਂ ਚਿਰ ਸ਼ੌਂਕ ਜਿਉਂਦੇ ਆ ਓਨਾ ਹੀ ਚਿਰ ਇਨਸਾਨ ਜਿਉਂਦਾ ਹੈ...
ਤੁਹਾਡੇ ਵਰਗੇ ਵਧੀਆ ਅਤੇ ਸੁਲਝੇ ਹੋਏ ਸੁਭਾਅ ਵਾਲੇ ਬੌਸ ਦਾ ਮਿਲਣਾ ਸੱਚੀਂ ਬਹੁਤ ਚੰਗੀ ਕਿਸਮਤ ਦੀ ਗੱਲ ਹੈ। ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ...
ਜਿਸ ਕੰਮ ਤੋਂ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜੇ ਉਸਨੂੰ ਹੀ ਬੋਝ ਸਮਝ ਕੇ ਕੰਮ ਕਰੋਗੇ ਤਾਂ ਉਸ ਕੰਮ ਤੋਂ ਕਮਾਏ ਪੈਸੇ ਤੁਹਾਨੂੰ ਕਦੇ ਖੁਸ਼ੀ ਨਹੀਂ ਦੇ ਸਕਦੇ...
ਮੁਸਕਾਨ ਸਭ ਤੋਂ ਸੋਹਣੀ ਭਾਸ਼ਾ ਹੈ, ਜੋ ਬਿਨਾਂ ਕਿਸੇ ਸ਼ਬਦ ਦੇ ਬਹੁਤ ਸਾਰੀਆਂ ਗੱਲਾਂ ਕਹਿ ਦੇਂਦੀ ਹੈ...
ਲਫ਼ਜ਼ਾਂ ਦੀ ਦਰਗਾਹੇ ਜਾ ਕੇ,
ਮੈਂ ਹੰਝੂਆਂ ਦਾ ਮੱਥਾ ਟੇਕਿਆ,
ਅਰਥਾਂ ਦੇ ਮੈਂ ਅਰਥ ਗਵਾਏ,
ਜਦ ਮੈਂ ਤੇਰਾ ਚਿਹਰਾ ਵੇਖਿਆ,
ਸ਼ਬਦ ਵੀ ਮੇਰੇ ਸਾਥ ਛੱਡ ਗਏ,
ਕਲਮ ਵੀ ਮੇਰੀ ਟੁੱਟ ਗਈ,
ਜਦ ਮੈਂ ਤੇਰੀ ਚੁੱਪ ਦੇ ਅੰਦਰ,
ਆਪਣਾ ਆਪ ਸਲੇਖਿਆ...
ਸੁਰਜੀਤ ਪਾਤਰ
ਜ਼ਿੰਦਗੀ ਦੀ ਗੱਡੀ ਕਦੋਂ ਕਿੱਥੇ ਕਿਸੇ ਨੂੰ ਥੱਲੇ ਲਾਹ ਦੇਵੇ ਕੋਈ ਪਤਾ ਨਹੀਂ, ਮੰਜ਼ਿਲਾਂ ਉਡੀਕਦੇ ਕਿਤੇ ਸਫ਼ਰ ਦੇ ਮਜ਼ੇ ਤੋਂ ਵਾਂਝੇ ਨਾ ਰਹਿ ਜਾਈਏ...
ਮੈਨੂੰ ਆਪਣੀ ਇਸ ਜ਼ਿੰਦਗੀ ਨਾਲ ਅਸਲੀ ਪਿਆਰ ਸਿਰਫ ਤੇਰੇ ਮੇਰੀ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਹੀ ਹੋਇਆ ਹੈ। ਹੈਪੀ ਬਰਥਡੇ ਮੇਰੀ ਮੁਹੱਬਤ...
ਜੇਕਰ ਤੁਹਾਡੀ ਸਿਹਤ ਠੀਕ ਹੈ, ਤੁਹਾਡੇ ਆਪਣੇ ਤੁਹਾਡੇ ਨਾਲ ਹਨ, ਤੁਹਾਨੂੰ ਰੱਜਵੀਂ ਰੋਟੀ ਮਿਲ ਰਹੀ ਹੈ ਤਾਂ ਯਕੀਨ ਕਰੋ ਤੁਸੀਂ ਬਹੁਤ ਖੁਸ਼ਕਿਸਮਤ ਹੋ...
ਰੱਬ ਮੇਰੀ ਭੈਣ ਦੀਆਂ ਦਿਲ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰੇ ਤੇ ਉਸਦੇ ਵਿਹੜੇ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ...
ਤੂੰ ਮੇਰੀ ਜ਼ਿੰਦਗੀ ਦਾ ਇੱਕ ਉਹ ਖੂਬਸੂਰਤ ਹਿੱਸਾ ਹੈਂ ਜਿਸ ਤੋਂ ਬਿਨਾਂ ਮੈਂ ਹਮੇਸ਼ਾ ਲਈ ਅਧੂਰਾ ਹਾਂ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
ਕੋਈ ਵੀ ਵਿਅਕਤੀ ਏਡਾ ਸਿਆਣਾ ਨੀ ਹੁੰਦਾ ਜਿੱਡਾ ਉਹ ਆਪਣੇ-ਆਪ ਨੂੰ ਸਮਝਦਾ ਹੈ ਅਤੇ ਕੋਈ ਵੀ ਏਡਾ ਮੂਰਖ ਨਹੀਂ ਹੁੰਦਾ ਜਿੱਡਾ ਉਹ ਦੂਜਿਆਂ ਨੂੰ ਸਮਝਦਾ ਹੈ...
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਕਦੇ-ਕਦੇ ਨਾਂਹ ਕਹਿਣੀ ਬਹੁਤ ਜਰੂਰੀ ਹੁੰਦੀ,ਫਿਰ ਉਹ ਭਾਵੇਂ ਕਿਸੇ ਦੂਜੇ ਨੂੰ ਹੋਵੇ ਜਾਂ ਆਪਣੇ-ਆਪ ਨੂੰ। ਆਪਣੇ-ਆਪ ਨੂੰ ਨਾਂਹ ਕਹਿ ਕੇ ਅਸੀਂ ਆਪਣੀਆਂ ਬੁਰੀਆਂ ਆਦਤਾਂ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਨੂੰ ਨਾਂਹ ਕਹਿ ਕੇ ਬੇਲੋੜੇ ਬੋਝ ਤੋਂ ਬਚ ਸਕਦੇ ਹਾਂ।
ਕੁੱਝ ਲੋਕ ਬਹੁਤ ਆਪਣੇ ਤੇ ਮਿਲਾਪੜੇ ਹੁੰਦੇ ਹਨ ਪਰ ਸਿਰਫ਼ ਲੋੜ੍ਹ ਵੇਲੇ...
ਖੁਸ਼ੀ ਵੇਲ੍ਹੇ ਕਿਸੇ ਨੂੰ ਵਧਾਈ ਦੇਣੀ ਭਾਵੇਂ ਭੁੱਲ ਜਾਓ ਪਰ ਔਖੇ ਵੇਲੇ ਕਿਸੇ ਨੂੰ ਸਹਾਰਾ ਦੇਣਾ ਕਦੇ ਨਾ ਭੁੱਲੋ ਕਿਉਂਕਿ ਔਖੇ ਵੇਲੇ ਹੀ ਆਪਣੇ-ਬੇਗਾਨਿਆਂ ਦੀ ਪਛਾਣ ਕਰਾਉਂਦੇ ਨੇ...
ਅਸਲੀ ਕਾਮਯਾਬੀ ਸ਼ੁਹਰਤ ਵਿੱਚ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਚਿਹਰੇ ਦੀ ਮੁਸਕਾਨ ਵਿੱਚ ਹੈ ਜੋ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ...
ਰੱਬ ਕਰੇ ਤੁਹਾਡੀ ਤਰੱਕੀ ਦਾ ਇਹ ਸੋਹਣਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ ਤੇ ਵੱਡੀਆਂ ਕਾਮਯਾਬੀਆਂ ਤੁਹਾਡੇ ਕਦਮ ਚੁੰਮਣ। ਜਨਮਦਿਨ ਮੁਬਾਰਕ ਬੌਸ...
ਕਈ ਵਾਰੀ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੰਨ੍ਹਾਂ ਸਾਡੀ ਸੋਚ ਉਸਨੂੰ ਬਣਾ ਕੇ ਪੇਸ਼ ਕਰਦੀ ਹੈ। ਸਾਡੀ ਲੋੜ ਤੋਂ ਜ਼ਿਆਦਾ ਦੂਰ ਦਾ ਅਤੇ ਡੂੰਘਾ ਸੋਚਣ ਦੀ ਆਦਤ ਪ੍ਰੇਸ਼ਾਨੀ ਵਧਾ ਦੇਂਦੀ ਹੈ...
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਤੇਰਾ ਸਾਥ ਮਿਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅਤੇ ਪਿਆਰਾ ਇਤਫ਼ਾਕ ਹੈ। ਜਨਮਦਿਨ ਮੁਬਾਰਕ ਮੇਰੀ ਜਾਨ...
"ਕੋਸ਼ਿਸ਼" ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, "ਮੰਜ਼ਿਲ" ਮਿਲੇ ਜਾਂ "ਤਜ਼ਰਬਾ" ਦੋਵੇਂ ਹੀ ਕੀਮਤੀ ਹਨ...
ਪੜ੍ਹ ਪੜ੍ਹ ਇਲਮ ਕਿਤਾਬਾਂ ਦਾ,
ਤੂੰ ਨਾਮ ਰਖਾਇਆ ਕਾਜ਼ੀ,
ਹੱਥ ਵਿੱਚ ਫੜ ਕੇ ਤਸਬੀਹ,
ਤੂੰ ਨਾਮ ਰਖਾਇਆ ਹਾਜੀ,
ਮੱਕੇ ਮਦੀਨੇ ਘੁੰਮ ਆਇਆ,
ਤੂੰ ਨਾਮ ਰਖਾਇਆ ਨਮਾਜ਼ੀ,
ਬੁੱਲ੍ਹਿਆ ਕੁਝ ਵੀ ਹਾਸਲ ਨਹੀਂ ਕੀਤਾ,
ਜੇ ਤੂੰ ਯਾਰ ਨਾ ਕੀਤਾ ਰਾਜ਼ੀ...
ਬੁੱਲ੍ਹੇ ਸ਼ਾਹ
ਤੂੰ ਮੇਰੀ ਜ਼ਿੰਦਗੀ ਦੇ ਖਾਲੀ ਅਸਮਾਨ ਦਾ ਸਭ ਤੋਂ ਵੱਧ ਚਮਕਦਾ ਅਤੇ ਸੋਹਣਾ ਤਾਰਾ ਹੈਂ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਤੇਰੇ ਚਿਹਰੇ ਦੀ ਮੁਸਕਾਨ ਮੇਰੇ ਲਈ ਦੁਨੀਆ ਦੀ ਹਰ ਕੀਮਤੀ ਸ਼ੈਅ ਤੋਂ ਵੀ ਕੀਮਤੀ ਆ, ਹੱਸਦੀ ਰਿਹਾ ਕਰ ਮੈਨੂੰ ਅਮੀਰਾਂ ਵਾਲੀ ਫੀਲਿੰਗ ਆਉਂਦੀ ਆ, ਹੈਪੀ ਬਰਥਡੇ ਮੇਰੀ ਜਾਨ...
ਸਾਡੀ ਪੂਰੀ ਟੀਮ ਨੂੰ ਇੱਕ ਪਰਿਵਾਰ ਵਾਂਗ ਪਿਆਰ ਨਾਲ ਜੋੜ ਕੇ ਰੱਖਣ ਵਾਲੇ ਸਾਡੇ ਪਿਆਰੇ ਬੌਸ ਨੂੰ ਜਨਮਦਿਨ ਮੁਬਾਰਕ...
ਅੜੀਅਲ ਸੁਭਾਅ ਅਤੇ ਬੇਕਾਬੂ ਜ਼ੁਬਾਨ ਕਿਸੇ ਵੀ ਰਿਸ਼ਤੇ ਨੂੰ ਮਾਰਨ ਲਈ ਬਹੁਤ ਨੇ..
ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...
ਮੇਰੀ ਰੱਬ ਅੱਗੇ ਹਰ ਰੋਜ਼ ਇਹੀ ਅਰਦਾਸ ਹੈ ਕਿ ਮੇਰੀ ਉਮਰ ਵੀ ਮੇਰੇ ਪਿਆਰੇ ਬਾਪੂ ਨੂੰ ਲੱਗ ਜਾਵੇ। ਹੈਪੀ ਬਰਥਡੇ ਪਾਪਾ...
ਭਰਾਵਾਂ ਵਰਗਾ ਸੱਚਾ ਯਾਰ ਕੋਈ ਨਹੀਂ ਹੁੰਦਾ, ਤੇ ਤੇਰੇ ਵਰਗਾ ਪਿਆਰਾ ਭਰਾ ਕਿਸੇ ਬਹੁਤ ਕਿਸਮਤ ਵਾਲੇ ਨੂੰ ਮਿਲਦਾ ਹੈ। ਜਨਮਦਿਨ ਮੁਬਾਰਕ ਵੀਰੇ!
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
Visuals "You May Like"
Captivating images and designs to brighten your day.