ਲਗਾਤਾਰ ਵਹਿੰਦੇ ਪਾਣੀ ਕੰਡਿਆਂ ਨੂੰ ਖੋਰ ਕੇ ਨਵੇਂ ਰਾਹ ਬਣਾਉਣ ਦੀ ਤਾਕਤ ਰੱਖਦੇ ਹਨ ਤੇ, ਤਾਕਤ ਦਾ ਅੰਦਾਜ਼ਾ ਆਕਾਰ ਤੋਂ ਨਹੀਂ ਵਾਰ ਤੋਂ ਲਗਦਾ ਹੈ...
Inspirational Success Quotes in Punjabi for Your Daily Journey
Looking for daily motivation? Read meaningful success quotes in Punjabi to uplift your spirit. Share beautiful thoughts on success with your friends today.
ਖੁਸ਼ ਰਿਹਾ ਕਰੋ, ਜ਼ਿੰਦਗੀ ਲੰਬੀ ਹੋਵੇ ਨਾ ਹੋਵੇ ਪਰ ਸੌਖੀ ਜਰੂਰ ਹੋ ਜਾਊਗੀ..
"Status" You May Like
A curated collection of wisdom and inspiration across different themes.
ਪਰਮਾਤਮਾ ਤੁਹਾਡੇ ਜੀਵਨ ਦੀ ਝੋਲੀ ਵਿੱਚ ਬੇਹਿਸਾਬ ਖ਼ੁਸ਼ੀਆਂ ਪਾਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਆਪਣੇ ਅੰਦਰਲੇ ਅਗਿਆਨਤਾ ਦੇ ਕਿਲ੍ਹੇ ਵਿੱਚੋਂ ਨੇਕ ਗੁਣਾਂ ਨੂੰ ਰਿਹਾਅ ਕਰੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚੋਲਾ 52 ਰਾਜਿਆਂ ਦੀ ਆਜ਼ਾਦੀ ਬਣਿਆ, ਉਨ੍ਹਾਂ ਦੀ ਬਾਣੀ ਸਾਡੀ ਆਤਮਿਕ ਮੁਕਤੀ ਬਣੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਕੋਈ ਵੀ ਇਨਸਾਨ ਸੰਪੂਰਣ ਨਹੀਂ ਹੁੰਦਾ, ਗ਼ਲਤੀਆਂ ਸਭ ਕਰਦੇ ਹਨ। ਪਰ ਗ਼ਲਤੀਆਂ ਨੂੰ ਆਦਤ ਨਹੀਂ ਬਣਨ ਦੇਣਾ ਚਾਹੀਦਾ ਕਿਉਂਕਿ ਗਲਤੀ ਸੁਧਾਰਨੀ ਸੌਖੀ ਹੈ ਪਰ ਆਦਤਾਂ ਨਹੀਂ।
ਕਰਮਾਂ ਵਾਲੇ ਆ ਉਹ ਲੋਕ ਜਿੰਨ੍ਹਾਂ ਦੇ ਆਸੇ-ਪਾਸੇ ਇੱਕ ਚਿਹਰੇ ਵਾਲੇ ਲੋਕ ਹੋਣੇ...
ਕਈ ਵਾਰੀ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੰਨ੍ਹਾਂ ਸਾਡੀ ਸੋਚ ਉਸਨੂੰ ਬਣਾ ਕੇ ਪੇਸ਼ ਕਰਦੀ ਹੈ। ਸਾਡੀ ਲੋੜ ਤੋਂ ਜ਼ਿਆਦਾ ਦੂਰ ਦਾ ਅਤੇ ਡੂੰਘਾ ਸੋਚਣ ਦੀ ਆਦਤ ਪ੍ਰੇਸ਼ਾਨੀ ਵਧਾ ਦੇਂਦੀ ਹੈ...
ਆਓ ਆਪਸੀ ਸ਼ੰਕੇ ਦੂਰ ਕਰਕੇ ਦਿਲਾਂ ਨੂੰ ਸਾਫ਼ ਸ਼ੀਸ਼ੇ ਵਾਂਗ ਬਣਾਈਏ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਗ਼ਲਤੀਆਂ ਕਰਨੀਆਂ ਸਿੱਖਣ ਲਈ ਕੋਈ ਪੜ੍ਹਾਈ ਕਰਨ ਦੀ ਲੋੜ ਨਹੀਂ ਪੈਂਦੀ, ਪਰ ਉਹਨਾਂ ਨੂੰ ਸਹੀ ਕਰਨ ਲਈ ਵੱਡੀਆਂ-ਵੱਡੀਆਂ ਪੜ੍ਹਾਈਆਂ ਫ਼ੇਲ ਹੋ ਜਾਂਦੀਆਂ ਹਨ।
ਦੀਵਾਲੀ ਦਾ ਚਾਨਣ ਤੁਹਾਡੇ ਅੰਦਰਲੇ ਡਰ ਨੂੰ ਦੂਰ ਕਰਕੇ ਆਤਮ-ਵਿਸ਼ਵਾਸ ਭਰੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਕੁਝ ਹਾਸਿਲ ਕਰ ਲੈਣਾ ਹਮੇਸ਼ਾਂ ਜਿੱਤ ਨਹੀਂ ਹੁੰਦੀ ਅਤੇ ਕੁਝ ਗਵਾ ਲੈਣਾ ਹਮੇਸ਼ਾਂ ਹਾਰ ਨਹੀਂ ਹੁੰਦੀ। ਹਾਰ ਜਿੱਤ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਹੀ ਜੀਵਨ ਦਾ ਆਧਾਰ ਹੈ। ਇਹ ਪੂਰੀ ਦੁਨੀਆਂ ਉਸੇ ਖਾਲੀ ਜਗ੍ਹਾ ਦੀ ਹੀ ਦੇਣ ਹੈ...
ਜਦੋਂ ਸੱਚ ਦਾ ਦੀਵਾ ਬਲਦਾ ਹੈ ਤਾਂ ਝੂਠ ਦਾ ਹਨੇਰਾ ਆਪੇ ਰਾਹ ਛੱਡ ਦਿੰਦਾ ਹੈ। ਦੀਵਾਲੀ ਦੀਆਂ ਮੁਬਾਰਕਾਂ!
ਮੇਰੀ ਬਹੁਤ ਹੀ ਪਿਆਰੀ ਜਿਹੀ ਛੋਟੀ ਭੈਣ ਨੂੰ ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ, ਤੂੰ ਸਾਡੇ ਘਰ ਦੀ ਰਾਜਕੁਮਾਰੀ ਹੈਂ...
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਹੋਰ ਖਿਆਲ ਨਾ ਕੋਈ,
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ...
ਰਾਵਣ ਦੇ ਅਹੰਕਾਰ ਵਾਂਗ ਸਾਡੇ ਅੰਦਰਲੇ ਕ੍ਰੋਧ ਅਤੇ ਲੋਭ ਦਾ ਵੀ ਸਦਾ ਲਈ ਅੰਤ ਹੋਵੇ। ਦੀਵਾਲੀ ਦੀਆਂ ਮੁਬਾਰਕਾਂ!
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਹਾਸਿਲ ਕਰਨ ਲਈ ਬਹੁਤ ਮੇਹਨਤ ਕਰਨੀ ਪੈ ਰਹੀ ਹੈ ਤਾਂ ਤੁਸੀਂ ਖੁਸ਼ੀ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹੋ....
ਜਦੋਂ ਦਿਲ ਮਿਲ ਜਾਣ ਤਾਂ ਛੋਟਾ ਜਿਹਾ ਕੱਚਾ ਘਰ ਵੀ ਸਵਰਗ ਲੱਗਣ ਲੱਗ ਪੈਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਅਸਾਂ ਤਾਂ ਚਾਨਣ ਭਾਲਣਾ,
ਭਾਵੇਂ ਬਲਣ ਕਪਾਹਾਂ,
ਅਸਾਂ ਤਾਂ ਸੂਰਜ ਗਾਹਣਾ,
ਭਾਵੇਂ ਸੜਨ ਨਿਗਾਹਾਂ,
ਸਾਡੇ ਰੋਹ ਨੂੰ ਠੱਲ੍ਹਣ ਲਈ,
ਪਏ ਵਗਣ ਝਨਾਵਾਂ,
ਅਸੀਂ ਤਾਂ ਕਤਰੇ ਰੱਤ ਦੇ,
ਪਏ ਕਰੀਏ ਛਾਵਾਂ
ਸੁਰਜੀਤ ਪਾਤਰ
ਘਰ ਵਿੱਚ ਸ਼ਾਂਤੀ ਅਤੇ ਭਾਈਚਾਰਾ ਹੋਵੇ ਤਾਂ ਲਕਸ਼ਮੀ ਦਾ ਵਾਸਾ ਸਦੀਵੀ ਬਣ ਜਾਂਦਾ ਹੈ। ਸ਼ੁਭ ਦੀਪਾਵਲੀ!
ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...
ਗੁਰੂ ਦੀ ਬਾਣੀ ਮਨੁੱਖ ਨੂੰ ਹਰ ਤਰ੍ਹਾਂ ਦੇ ਡਰ ਅਤੇ ਭੈਅ ਤੋਂ ਮੁਕਤ ਕਰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਆਪਣੇ-ਆਪ ਨੂੰ ਉਹੋ ਜਿਹਾ ਬਣਾਓ ਜਿਵੇਂ ਦਾ ਤੁਸੀਂ ਖ਼ੁਦ ਨੂੰ ਵੇਖਣਾ ਚਾਉਂਦੇ ਹੋ, ਨਾ ਕੇ ਜਿਵੇਂ ਦਾ ਲੋਕ ਤੁਹਾਨੂੰ ਵੇਖਣਾ ਚਾਉਂਦੇ ਹਨ...
ਤੇਰੇ ਨਾਲ ਬਿਤਾਇਆ ਹਰ ਪਲ ਮੇਰੇ ਦਿਲ ਨੂੰ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ। ਤੂੰ ਸਿਰਫ਼ ਮੇਰੀ ਮੁਹੱਬਤ ਨਹੀਂ, ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਹਿਸਾਸ ਹੈਂ...
ਆਪਣੀਆਂ ਖ਼ੁਸ਼ੀਆਂ ਵਿੱਚੋਂ ਕੁਝ ਹਿੱਸਾ ਕਿਸੇ ਲੋੜਵੰਦ ਦੇ ਵੇਹੜੇ ਵੀ ਪਹੁੰਚਾਈਏ, ਕਿਉਂਕਿ ਕਿਸੇ ਦੇ ਚੁੱਲ੍ਹੇ ਨੂੰ ਰੌਸ਼ਨ ਕਰਨਾ ਹੀ ਸਭ ਤੋਂ ਵੱਡੀ ਇਬਾਦਤ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਸਮੇਂ ਨੇ ਸਿਖਾ ਦਿੱਤਾ ਹੈ ਇਕੱਲੇ ਰਹਿਣਾ, ਹੁਣ ਕਿਸੇ ਦੇ ਜਾਣ ਦਾ ਗ਼ਮ ਨਹੀਂ ਹੁੰਦਾ...
ਚੰਦਰਮਾ ਵਾਂਗ ਸਾਡੀ ਸਾਰਿਆਂ ਦੀ ਜ਼ਿੰਦਗੀ ਵੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘਦੀ ਹੈ, ਜੇ ਮੱਸਿਆ ਹੈ ਤਾਂ ਕਦੇ ਪੁੰਨਿਆ ਵੀ ਜਰੂਰ ਆਵੇਗੀ...
ਜਿੰਮੇਵਾਰੀ ਚੁੱਕਣੀ ਹੈ ਤਾਂ ਹਾਰ ਦੀ ਚੁੱਕੋ ਕਿਉਂਕਿ ਜਿੱਤ ਦੀ ਟ੍ਰਾਫ਼ੀ ਨਾਲ ਫੋਟੋਆਂ ਤਾਂ ਵਾਧੂ ਖਿਡਾਰੀ ਵੀ ਖਿੱਚਾ ਲੈਂਦਾ...
ਆਓ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚੋਂ ਵੱਡੀਆਂ ਖ਼ੁਸ਼ੀਆਂ ਲੱਭਣ ਦਾ ਹੁਨਰ ਸਿੱਖੀਏ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਹਾਰਦਾ ਉਹੀ ਹੈ,
ਜਿਹੜਾ ਲੜਿਆ ਹੀ ਨਹੀਂ,
ਜਾਂ ਤਾਂ ਬੰਦਾ ਜਿੱਤਦਾ ਜਾਂ ਸਿੱਖਦਾ
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ, ਜਿਸਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ
ਭਾਵਨਾਵਾਂ ਦਾ ਮਰ ਜਾਣਾ ਚੰਗੀ ਗੱਲ ਹੈ, ਜ਼ਿੰਦਗੀ-ਮੌਤ, ਖੁਸ਼ੀ- ਗ਼ਮੀ, ਪਾਉਣਾ-ਗਵਾਉਣਾ ਸਭ ਇੱਕ ਬਰਾਬਰ ਹੋ ਜਾਂਦਾ ਹੈ। ਜਿੰਨਾਂ ਚਿਰ ਖਾਹਿਸ਼ ਜਿਉਂਦੀ ਰਹਿੰਦੀ ਹੈ ਉਨਾਂ ਚਿਰ ਤੁਹਾਡਾ ਤੜਫਦੇ ਰਹਿਣਾ ਲਾਜ਼ਮੀ ਹੈ…
Visuals "You May Like"
Captivating images and designs to brighten your day.