ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...
Religious Status in Punjabi
Beautiful Gurbani quotes, Waheguru shabad and Punjabi religious status images. Daily spiritual inspiration for WhatsApp and Instagram — download HD images free.
"Status" You May Like
A curated collection of wisdom and inspiration across different themes.
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਦੀਨ-ਦੁਖੀਆਂ ਦੇ ਹੰਝੂ ਪੂੰਝਣਾ ਹੀ ਗੁਰੂ ਸਾਹਿਬ ਦਾ ਅਸਲ ਫ਼ਲਸਫ਼ਾ ਹੈ। ਆਓ ਇਸ ਪਵਿੱਤਰ ਦਿਹਾੜੇ ਇਹ ਪ੍ਰਣ ਕਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਨਵੀਂ ਸੋਚ, ਨਵਾਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਆਪਣੀ ਮੰਜ਼ਿਲ ਵੱਲ ਵਧੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਚੰਗੇ ਸਮੇਂ ਦੀ ਇੱਕ ਬੁਰੀ ਆਦਤ ਹੁੰਦੀ ਹੈ ਕਿ ਉਹ ਗੁਜ਼ਰ ਜਾਂਦਾ ਹੈ, ਬੁਰੇ ਸਮੇਂ ਦੀ ਇੱਕ ਚੰਗੀ ਆਦਤ ਹੁੰਦੀ ਹੈ ਕਿ ਉਹ ਵੀ ਗੁਜ਼ਰ ਜਾਂਦਾ ਹੈ...
ਦੀਵਾਲੀ ਸਿਰਫ਼ ਆਪਣੇ ਘਰ ਨੂੰ ਰੁਸ਼ਨਾਉਣ ਦਾ ਨਾਮ ਨਹੀਂ, ਸਗੋਂ ਸਮੁੱਚੀ ਲੋਕਾਈ ਦੇ ਦੁੱਖ ਵੰਡਾ ਕੇ ਹਰ ਥਾਂ ਅਮਨ-ਸ਼ਾਂਤੀ ਫੈਲਾਉਣ ਦਾ ਸੰਕਲਪ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਖੁਸ਼ੀ ਵੇਲ੍ਹੇ ਕਿਸੇ ਨੂੰ ਵਧਾਈ ਦੇਣੀ ਭਾਵੇਂ ਭੁੱਲ ਜਾਓ ਪਰ ਔਖੇ ਵੇਲੇ ਕਿਸੇ ਨੂੰ ਸਹਾਰਾ ਦੇਣਾ ਕਦੇ ਨਾ ਭੁੱਲੋ ਕਿਉਂਕਿ ਔਖੇ ਵੇਲੇ ਹੀ ਆਪਣੇ-ਬੇਗਾਨਿਆਂ ਦੀ ਪਛਾਣ ਕਰਾਉਂਦੇ ਨੇ...
ਰਾਮ ਨਾਮ ਦਾ ਦੀਪਕ ਹਿਰਦੇ ਵਿੱਚ ਧਰਿਆਂ ਅੰਦਰ-ਬਾਹਰ ਸਭ ਰੌਸ਼ਨ ਹੋ ਜਾਂਦਾ ਹੈ। ਦੀਵਾਲੀ ਦੀਆਂ ਮੁਬਾਰਕਾਂ!
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਹੋਰ ਖਿਆਲ ਨਾ ਕੋਈ,
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੇ ਦਿਲਜੋਈ...
ਸਮੇਂ ਨੇ ਸਿਖਾ ਦਿੱਤਾ ਹੈ ਇਕੱਲੇ ਰਹਿਣਾ, ਹੁਣ ਕਿਸੇ ਦੇ ਜਾਣ ਦਾ ਗ਼ਮ ਨਹੀਂ ਹੁੰਦਾ...
ਵਕਤ ਬਦਲਦਾ ਹੈ ਤਾਂ ਲੋਕ ਵੀ ਬਦਲ ਜਾਂਦੇ ਨੇ, ਪਰ ਜਿਹੜੇ ਰੂਹਾਂ ਤੋਂ ਜੁੜੇ ਹੋਣ, ਉਹ ਆਖਰੀ ਸਾਹ ਤੱਕ ਸਾਥ ਨਹੀਂ ਛੱਡਦੇ...
ਕੱਲ ਕੀ ਹੋਣਾ ਇਹ ਨਾਂ ਤਾਂ ਸਾਨੂੰ ਪਤਾ ਹੈ ਅਤੇ ਨਾਂ ਹੀ ਸਾਡੇ ਵੱਸ ਹੈ। ਪਰ ਅੱਜ ਅਸੀਂ ਕੀ ਕਰ ਰਹੇ ਹਾਂ ਇਹ ਸਾਨੂੰ ਪਤਾ ਵੀ ਹੈ ਅਤੇ ਸਾਡੇ ਵੱਸ ਵੀ ਹੈ...
ਦਿਲਾਂ ਵਿੱਚ ਵਸੇ ਰਾਮ ਨੂੰ ਪਛਾਣੋ ਅਤੇ ਸੰਸਾਰ ਵਿੱਚ ਪਿਆਰ ਦਾ ਸੁਨੇਹਾ ਵੰਡੋ। ਸ਼ੁਭ ਦੀਪਾਵਲੀ!
ਮੇਰੀ ਹਰ ਛੋਟੀ-ਵੱਡੀ ਕਾਮਯਾਬੀ ਦੇ ਪਿੱਛੇ ਮੇਰੀ ਮਿਹਨਤ ਨਹੀਂ, ਮੇਰੀ ਮਾਂ ਦੀਆਂ ਦਿਨ ਰਾਤ ਉਸ ਰੱਬ ਤੋਂ ਮੰਗੀਆਂ ਸੱਚੀਆਂ ਦੁਆਵਾਂ ਨੇ। ਜਨਮਦਿਨ ਮੁਬਾਰਕ ਮਾਂ...
ਗੁਰੂ ਪਾਤਸ਼ਾਹ ਤੁਹਾਡੇ ਸਿਰ 'ਤੇ ਸਦਾ ਆਪਣੀ ਰਹਿਮਤ ਭਰਿਆ ਹੱਥ ਰੱਖਣ ਅਤੇ ਤੁਹਾਡੇ ਪਰਿਵਾਰ ਨੂੰ ਹਰ ਬਿਪਤਾ ਤੋਂ ਬਚਾ ਕੇ ਰੱਖਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਸੱਚੀ ਸਮਝ ਉਹੀ ਹੈ ਜੋ ਦਿਲਾਂ ਦੇ ਭੇਦ ਮਿਟਾ ਕੇ ਪਿਆਰ ਦਾ ਚਾਨਣ ਫੈਲਾਵੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਹਰ ਦਿਲ ਵਿੱਚ ਹਮਦਰਦੀ ਦੀ ਜੋਤ ਜਗੇ ਤਾਂ ਜੋ ਕੋਈ ਵੀ ਆਪਣੇ ਆਪ ਨੂੰ ਇਕੱਲਾ ਨਾ ਸਮਝੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...
ਤੇਰੇ ਨਾਮ ਨਾਲ ਧੜਕਦਾ ਮੇਰਾ ਦਿਲ ਹਰ ਵਾਰ,
ਤੂੰ ਹੀ ਮੇਰੀ ਦੁਨੀਆ, ਤੂੰ ਹੀ ਮੇਰਾ ਪਿਆਰ।
ਐਨੀਵਰਸਰੀ ਮੁਬਾਰਕ 💖
ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਸੇ ਤਰਾਂ ਹਰ ਹੱਥ ਮਿਲਾਉਣ ਵਾਲਾ ਦੋਸਤ ਨਹੀਂ ਹੁੰਦਾ...
ਤੁਹਾਡੇ ਕਦਮ ਸਦਾ ਕਾਮਯਾਬੀ ਦੇ ਰਾਹਾਂ 'ਤੇ ਵਧਦੇ ਰਹਿਣ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਪਿਆਰ ਲਫ਼ਜ਼ਾਂ ਦਾ ਮੁਹਤਾਜ ਨਹੀਂ ਹੁੰਦਾ, ਇਹ ਤਾਂ ਬਿਨਾਂ ਬੋਲੇ ਹੀ ਸਭ ਕਹਿ ਦਿੰਦਾ ਹੈ...
ਦੀਵਾਲੀ ਦੀ ਸੱਚੀ ਖ਼ੁਸ਼ੀ ਵੰਡ ਕੇ ਛਕਣ ਵਿੱਚ ਹੈ, ਇਕੱਲੇ ਮਾਣਨ ਵਿੱਚ ਨਹੀਂ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਅੱਗੇ ਵਧਣ ਲਈ ਕਦਮ ਪੁੱਟਣਾ ਜ਼ਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ...
ਆਓ ਮਿਲ ਕੇ ਅਜਿਹਾ ਸਮਾਜ ਸਿਰਜੀਏ ਜਿੱਥੇ ਕੋਈ ਭੁੱਖਾ ਨਾ ਸੌਂਵੇ ਅਤੇ ਹਰ ਦਿਲ ਵਿੱਚ ਇਨਸਾਨੀਅਤ ਦੀ ਸੱਚੀ ਰੌਸ਼ਨੀ ਕਾਇਮ ਰਹੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਆਓ ਇਸ ਤਿਉਹਾਰ 'ਤੇ ਵਾਤਾਵਰਨ ਦੀ ਸੰਭਾਲ ਦਾ ਵੀ ਪ੍ਰਣ ਲਈਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਮਿੱਠੀਆਂ ਯਾਦਾਂ, ਮਹਿਕਦੇ ਹਾਸੇ ਅਤੇ ਅਪਣੱਤ ਨਾਲ ਭਰੇ ਪਲ—ਇਹ ਦੀਵਾਲੀ ਤੁਹਾਡੇ ਜੀਵਨ ਵਿੱਚ ਅਜਿਹੀਆਂ ਅਣਗਿਣਤ ਖ਼ੁਸ਼ੀਆਂ ਲੈ ਕੇ ਆਵੇ ਜੋ ਕਦੇ ਮੱਠੀਆਂ ਨਾ ਪੈਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਅਧਰਮ 'ਤੇ ਧਰਮ ਦੀ ਜਿੱਤ ਦਾ ਇਹ ਦਿਨ ਸਾਨੂੰ ਹੱਕ-ਸੱਚ 'ਤੇ ਅਡੋਲ ਰਹਿਣ ਦੀ ਤਾਕਤ ਬਖ਼ਸ਼ੇ। ਹੈਪੀ ਦੀਵਾਲੀ!
ਪ੍ਰਭੂ ਰਾਮ ਦੀ ਕਿਰਪਾ ਨਾਲ ਤੁਹਾਡੇ ਘਰ ਦਾ ਕੋਈ ਵੀ ਕੋਨਾ ਹਨੇਰੇ ਵਿੱਚ ਨਾ ਰਹੇ ਅਤੇ ਰਿਸ਼ਤਿਆਂ ਵਿੱਚ ਸਦਾ ਨਿੱਘ ਬਣਿਆ ਰਹੇ। ਸ਼ੁਭ ਦੀਪਾਵਲੀ!
ਦੋ ਚੀਜ਼ਾਂ ਦੀ ਗਿਣਤੀ ਕਰਨੀ ਛੱਡ ਦਿਓ
ਆਪਣੇ ਦੁੱਖ ਤੇ ਦੂਜਿਆਂ ਦੇ ਸੁੱਖ
ਜ਼ਿੰਦਗੀ ਸੌਖੀ ਹੋ ਜਾਊਗੀ
ਦੀਵਿਆਂ ਦੀ ਖ਼ੂਬਸੂਰਤੀ ਇਸ ਗੱਲ ਵਿੱਚ ਹੈ ਕਿ ਉਹ ਇਕੱਠੇ ਮਿਲ ਕੇ ਹਨੇਰੇ ਨੂੰ ਹਰਾ ਦਿੰਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
Visuals "You May Like"
Captivating images and designs to brighten your day.