ਬੁੱਲ੍ਹਿਆ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ,
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿੱਚ ਪਲੀਤਾਂ,
ਨਾ ਮੈਂ ਮੂਸਾ ਨਾ ਫ਼ਿਰਔਨ,
ਬੁੱਲ੍ਹਿਆ ਕੀ ਜਾਣਾ ਮੈਂ ਕੌਣ...
ਬੁੱਲ੍ਹੇ ਸ਼ਾਹ
Sufi Shayri in Punjabi
Explore the latest and most popular statuses in Punjabi Sufi Shayari.
ਤਪਦੀ ਰੇਤ ਮਾਰੂਥਲ ਵਾਲੀ,
ਸੜਦੇ ਪੈਰ ਸੱਸੀ ਦੇ,
ਪਿਆਸੇ ਹੋਠ, ਨੈਣ ਭਰੇ ਹੰਝੂ,
ਹਾਲ ਕੀ ਦੁੱਖ ਦੱਸੀਦੇ,
ਪੁੰਨੂੰ ਪੁੰਨੂੰ ਕਰਦੀ ਮੋਈ,
ਜਾਨ ਇਸ਼ਕ ਵਿੱਚ ਹਾਰੀ,
ਹਾਸ਼ਮ ਇਸ਼ਕ ਕਮਾਵਣ ਔਖਾ,
ਜਿਵੇਂ ਤਿੱਖੀ ਤਲਵਾਰੀ...
ਹਾਸ਼ਮ ਸ਼ਾਹ
ਪੜ੍ਹ ਪੜ੍ਹ ਇਲਮ ਕਿਤਾਬਾਂ ਦਾ,
ਤੂੰ ਨਾਮ ਰਖਾਇਆ ਕਾਜ਼ੀ,
ਹੱਥ ਵਿੱਚ ਫੜ ਕੇ ਤਸਬੀਹ,
ਤੂੰ ਨਾਮ ਰਖਾਇਆ ਹਾਜੀ,
ਮੱਕੇ ਮਦੀਨੇ ਘੁੰਮ ਆਇਆ,
ਤੂੰ ਨਾਮ ਰਖਾਇਆ ਨਮਾਜ਼ੀ,
ਬੁੱਲ੍ਹਿਆ ਕੁਝ ਵੀ ਹਾਸਲ ਨਹੀਂ ਕੀਤਾ,
ਜੇ ਤੂੰ ਯਾਰ ਨਾ ਕੀਤਾ ਰਾਜ਼ੀ...
ਬੁੱਲ੍ਹੇ ਸ਼ਾਹ
"Status" You May Like
A curated collection of wisdom and inspiration across different themes.
ਦੀਵਾਲੀ ਦੀ ਇਹ ਰੌਸ਼ਨੀ ਤੁਹਾਡੇ ਜੀਵਨ ਦੇ ਹਰ ਹਨੇਰੇ ਮੋੜ 'ਤੇ ਸੱਚਾ ਰਾਹ ਵਿਖਾਵੇ। ਹੈਪੀ ਦੀਵਾਲੀ!
ਹਰ ਕਿਸੇ ਦੀ ਜ਼ਿੰਦਗੀ ਦੀ ਕਿਤਾਬ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਜ਼ਿੰਦਗੀ ਦੇ ਇਮਤਿਹਾਨ ਵੀ ਵੱਖ ਹੁੰਦੇ ਹਨ ਅਤੇ ਨਤੀਜ਼ੇ ਵੀ...
ਗੁਰੂ ਪਾਤਸ਼ਾਹ ਤੁਹਾਡੇ ਕਾਰਜਾਂ ਵਿੱਚ ਬਰਕਤਾਂ ਅਤੇ ਮਨ ਵਿੱਚ ਸ਼ਾਂਤੀ ਬਖ਼ਸ਼ਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਇੱਕ ਮਿਆਨ ਚ ਦੋ ਤਲਵਾਰਾਂ ਭਾਵੇਂ ਰਹਿ ਲੈਣ ਪਰ ਜੇ ਦਿਲ ਵਿੱਚ ਸ਼ੱਕ ਪੈਦਾ ਹੋ ਜਾਵੇ ਤਾਂ ਦੋ ਇਨਸਾਨ ਇੱਕ ਜਗ੍ਹਾ ਕਦੇ ਨਹੀਂ ਰਹਿ ਸਕਦੇ...
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ, ਜਿਸਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ
ਦੀਪਾਵਲੀ ਦਾ ਇਹ ਤਿਉਹਾਰ ਤੁਹਾਡੇ ਲਈ ਸਿਹਤ, ਸੰਤੋਖ ਅਤੇ ਸ਼ੁਹਰਤ ਦਾ ਖ਼ਜ਼ਾਨਾ ਲੈ ਕੇ ਆਵੇ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਜਿੰਨ੍ਹਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰ ਰਹੇ ਹੁੰਦੇ ਹਾਂ, ਇੱਕ ਪੜਾਓ ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜ਼ਾਂ ਨਹੀਂ ਮਿਲੀਆਂ...
ਦੀਵਾਲੀ ਦਾ ਚਾਨਣ ਸਾਨੂੰ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਹੋ ਕੇ ਇੱਕ ਹੋਣ ਦਾ ਸਬਕ ਦਿੰਦਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤਿਉਹਾਰ ਸਾਨੂੰ ਜਿਊਣ ਦਾ ਚੱਜ ਅਤੇ ਦਿਲੋਂ ਹੱਸਣ ਦਾ ਮੌਕਾ ਦਿੰਦੇ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਅਸੀਂ ਜੋ ਵੀ ਕਿਸੇ ਨੂੰ ਦੇਂਦੇ ਹਾਂ ਉਹ ਕਦੇ ਨਾ ਕਦੇ, ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜਰੂਰ ਮਿਲਦਾ। ਫ਼ਿਰ ਉਹ ਭਾਵੇਂ ਚੰਗਿਆਈ ਹੋਵੇ ਜਾਂ ਬੁਰਾਈ...
ਹਰ ਦਿਨ ਨੂੰ ਇੱਕ ਤੋਹਫ਼ਾ ਸਮਝ ਕੇ ਜੀਓ ਅਤੇ ਸਭ ਦਾ ਭਲਾ ਮੰਗੋ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
"ਕੋਸ਼ਿਸ਼" ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, "ਮੰਜ਼ਿਲ" ਮਿਲੇ ਜਾਂ "ਤਜ਼ਰਬਾ" ਦੋਵੇਂ ਹੀ ਕੀਮਤੀ ਹਨ...
ਧਰਮ, ਨਿਆਂ ਅਤੇ ਮਰਿਆਦਾ ਦੀ ਪਾਲਣਾ ਕਰਨਾ ਹੀ ਸ੍ਰੀ ਰਾਮ ਚੰਦਰ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਸ਼ੁਭ ਦੀਪਾਵਲੀ!
ਦੀਵਾਲੀ ਦੀ ਅਸਲ ਰੌਣਕ ਬਾਜ਼ਾਰਾਂ ਵਿੱਚ ਨਹੀਂ, ਦਿਲਾਂ ਦੀ ਸਾਂਝ ਵਿੱਚ ਹੁੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਹਾਸਿਲ ਕਰਨ ਲਈ ਬਹੁਤ ਮੇਹਨਤ ਕਰਨੀ ਪੈ ਰਹੀ ਹੈ ਤਾਂ ਤੁਸੀਂ ਖੁਸ਼ੀ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹੋ....
ਕਿਸੇ ਵੇਲੇ ਕਿਸੇ ਦੀ ਕਹੀ ਮਾੜੀ ਗੱਲ ਸਾਰਾ ਦਿਨ ਬਰਬਾਦ ਕਰ ਦੇਂਦੀ ਹੈ ਅਤੇ ਕਿਸੇ ਦੀ ਚੰਗੀ ਗੱਲ ਦਿਨ ਵਧੀਆ ਬਣਾ ਦੇਂਦੀ ਹੈ। ਜੇਕਰ ਤੁਹਾਡੇ ਨਾਲ ਵੀ ਇੰਞ ਹੁੰਦਾ ਹੈ ਤਾਂ ਫ਼ਿਰ ਇਹ ਚਿੰਤਾ ਵਾਲੀ ਗੱਲ ਹੈ ਕਿਉਂਕ ਤੁਹਾਡੀ ਜ਼ਿੰਦਗੀ ਦੀ ਡੋਰ ਕਿਸੇ ਦੂਜੇ ਦੇ ਹੱਥ ਵਿੱਚ ਹੈ...
ਪਰਿਵਾਰ ਨਾਲ ਸਾਂਝਾ ਕੀਤਾ ਇੱਕ ਪਲ ਵੀ ਲੱਖਾਂ ਰੁਪਿਆਂ ਨਾਲੋਂ ਵੱਧ ਕੀਮਤੀ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...
ਇਹ ਤਿਉਹਾਰ ਤੁਹਾਡੀ ਜ਼ਿੰਦਗੀ ਵਿੱਚ ਨਵਾਂ ਜੋਸ਼, ਨਵਾਂ ਉਤਸ਼ਾਹ ਅਤੇ ਨਵੀਆਂ ਉਮੀਦਾਂ ਭਰ ਕੇ ਤੁਹਾਡੇ ਦਿਨਾਂ ਨੂੰ ਸੁਨਹਿਰੀ ਬਣਾਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਆਨੰਦ ਅਤੇ ਸ਼ਾਂਤੀ ਦੀ ਇਹ ਬਖ਼ਸ਼ਿਸ਼ ਤੁਹਾਡੇ ਅੰਗ-ਸੰਗ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਤੁਹਾਡੇ ਹੱਥ ਸਦਾ ਦੂਜਿਆਂ ਦੀ ਮਦਦ ਲਈ ਅੱਗੇ ਵਧਦੇ ਰਹਿਣ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਦੀਨ-ਦੁਖੀਆਂ ਦੇ ਹੰਝੂ ਪੂੰਝਣਾ ਹੀ ਗੁਰੂ ਸਾਹਿਬ ਦਾ ਅਸਲ ਫ਼ਲਸਫ਼ਾ ਹੈ। ਆਓ ਇਸ ਪਵਿੱਤਰ ਦਿਹਾੜੇ ਇਹ ਪ੍ਰਣ ਕਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦਾਤਾ ਬੰਦੀ ਛੋੜ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਰਬੱਤ ਦਾ ਭਲਾ ਹੋਵੇ ਅਤੇ ਹਰ ਵੇਹੜੇ ਅਮਨ-ਸ਼ਾਂਤੀ ਦੀ ਵਰਖਾ ਹੋਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ!
ਸਮੇਂ ਨੇ ਸਿਖਾ ਦਿੱਤਾ ਹੈ ਇਕੱਲੇ ਰਹਿਣਾ, ਹੁਣ ਕਿਸੇ ਦੇ ਜਾਣ ਦਾ ਗ਼ਮ ਨਹੀਂ ਹੁੰਦਾ...
ਜ਼ਿੰਦਗੀ ਵਿੱਚ ਦੁੱਖ ਹੋਵੇ ਜਾਂ ਸੁੱਖ, ਮੇਰਾ ਵੀਰਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹਦਾ ਹੈ। ਜਨਮਦਿਨ ਦੀਆਂ ਵਧਾਈਆਂ ਵੀਰੇ...
ਆਓ ਆਪਣੇ ਗੁਆਂਢ ਵਿੱਚ ਵੀ ਝਾਤੀ ਮਾਰੀਏ, ਕੋਈ ਵੀ ਵੇਹੜਾ ਦੀਵਾਲੀ ਦੀ ਰਾਤ ਹਨੇਰੇ ਵਿੱਚ ਨਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਬਾਪੂ ਦਾ ਸਿਰ ਤੇ ਸਾਇਆ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ, ਰੱਬ ਮੇਰੇ ਬਾਪੂ ਨੂੰ ਹਮੇਸ਼ਾ ਤੰਦਰੁਸਤ ਤੇ ਸਲਾਮਤ ਰੱਖੇ। ਹੈਪੀ ਬਰਥਡੇ ਪਾਪਾ...
ਕਿਸੇ ਦਾ ਦਿਲ ਨਾ ਦੁਖਾਉਣਾ ਹੀ ਸਭ ਤੋਂ ਵੱਡਾ ਦੀਪਕ ਬਾਲ਼ਣਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੀਵਾਲੀ ਦੀ ਇਹ ਸ਼ਾਮ ਤੁਹਾਡੀ ਜ਼ਿੰਦਗੀ ਨੂੰ ਹਾਸਿਆਂ ਦੇ ਹਾਰ ਨਾਲ ਸ਼ਿੰਗਾਰੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਿਲ-ਬੈਠ ਕੇ ਹੱਸਣ ਨਾਲ ਜ਼ਿੰਦਗੀ ਦੇ ਅੱਧੇ ਦੁੱਖ ਆਪੇ ਖ਼ਤਮ ਹੋ ਜਾਂਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
Visuals "You May Like"
Captivating images and designs to brighten your day.