ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...
Gratitude Status in Punjabi
Explore the latest and most popular statuses in Gratitude.
"Status" You May Like
A curated collection of wisdom and inspiration across different themes.
ਆਓ ਇਸ ਤਿਉਹਾਰ 'ਤੇ ਆਪਣਿਆਂ ਨੂੰ ਇਹ ਅਹਿਸਾਸ ਕਰਵਾਈਏ ਕਿ ਉਹ ਸਾਡੇ ਲਈ ਕਿੰਨੇ ਖ਼ਾਸ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...
ਜਿਵੇਂ ਅਸਮਾਨ ਵਿੱਚ ਰੰਗ-ਬਿਰੰਗੇ ਦੀਵੇ ਚਮਕਦੇ ਹਨ, ਉਵੇਂ ਹੀ ਤੁਹਾਡੀ ਕਿਸਮਤ ਦਾ ਸਿਤਾਰਾ ਵੀ ਬੁਲੰਦੀਆਂ 'ਤੇ ਚਮਕੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੂੰ ਮੇਰੀ ਜ਼ਿੰਦਗੀ ਦੇ ਖਾਲੀ ਅਸਮਾਨ ਦਾ ਸਭ ਤੋਂ ਵੱਧ ਚਮਕਦਾ ਅਤੇ ਸੋਹਣਾ ਤਾਰਾ ਹੈਂ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਜਦੋਂ ਵੀ ਜ਼ਿੰਦਗੀ ਚ ਜਾਪੇ ਕਿ ਸਾਰੇ ਰਾਹ ਬੰਦ ਹੋ ਗਏ ਨੇ, ਓਦੋਂ ਵੀ ਕੋਈ ਨਾ ਕੋਈ ਰਾਹ ਜਰੂਰ ਖੁੱਲ੍ਹਾ ਹੁੰਦਾ ਹੈ। ਜੋ ਸਹੀ ਸਮਾਂ ਆਉਣ ਤੇ ਤੁਹਾਡੇ ਸਾਹਮਣੇ ਆ ਜਾਵੇਗਾ, ਬਸ ਹਿੰਮਤ ਨਾ ਛੱਡੋ, ਚੱਲਦੇ ਰਹੋ...
ਚੰਗੇ ਬਣੋ ਪਰ ਸਾਬਤ ਕਰਨ ਦੀ, ਕਦੇ ਕੋਸ਼ਿਸ਼ ਨਾ ਕਰੋ...
ਆਓ ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ ਆਪਣੀ ਧਰਤੀ ਮਾਂ ਨੂੰ ਵੀ ਸਾਫ਼-ਸੁਥਰਾ ਰੱਖਣ ਦਾ ਪ੍ਰਣ ਕਰੀਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...
ਮੇਰੇ ਹਰ ਡਿੱਗਦੇ ਹੰਝੂ ਨੂੰ ਇੱਕ ਸੱਚੀ ਮੁਸਕਰਾਹਟ ਵਿੱਚ ਬਦਲਣ ਵਾਲੀ ਰੱਬੀ ਰੂਹ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
ਦੀਵਾਲੀ ਦੀ ਪਵਿੱਤਰ ਸੰਧਿਆ ਤੁਹਾਡੇ ਵੇਹੜੇ ਸ਼ਾਂਤੀ ਅਤੇ ਰਿਸ਼ਤਿਆਂ ਵਿੱਚ ਮਿਠਾਸ ਘੋਲ ਜਾਵੇ। ਸ਼ੁਭ ਦੀਪਾਵਲੀ!
ਦੀਵੇ ਦੀ ਲਾਟ ਸਾਨੂੰ ਇਹ ਸਿਖਾਉਂਦੀ ਹੈ ਕਿ ਹੰਕਾਰ ਤੋਂ ਬਿਨਾਂ ਵੀ ਚਮਕਿਆ ਜਾ ਸਕਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਾਤਾ ਲਕਸ਼ਮੀ ਉਸ ਵੇਹੜੇ ਸਦਾ ਖਿੜੀ ਰਹਿੰਦੀ ਹੈ ਜਿੱਥੇ ਔਰਤ ਦਾ ਸਤਿਕਾਰ ਹੁੰਦਾ ਹੈ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਦੀ ਛੋਹ ਨਾਲ ਜਿਵੇਂ ਅਯੁੱਧਿਆ ਦਾ ਭਾਗ ਜਾਗਿਆ ਸੀ, ਪਰਮਾਤਮਾ ਕਰੇ ਤੁਹਾਡੇ ਘਰ-ਆਂਗਣ ਵਿੱਚ ਵੀ ਸਦਾ ਨੇਕੀ, ਸਤਿਕਾਰ ਅਤੇ ਸੁੱਖਾਂ ਦਾ ਵਾਸ ਰਹੇ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ,
ਜਿੱਥੇ ਜਿਸਮਾਂ ਦੀ ਖੁਸ਼ਬੂ ਮਿੱਟੀ ਵਿੱਚ ਰਲਦੀ,
ਜਿੱਥੇ ਹੱਕਾਂ ਦੀ ਆਵਾਜ਼ ਹਰ ਰੋਜ਼ ਹੈ ਮਰਦੀ,
ਤੂੰ ਹੀਓਂ ਆਸ ਦੀ ਕਿਰਨ, ਇਹਨਾਂ ਹਨੇਰਿਆਂ ਦੇ ਨੇੜੇ...
ਦੋਸਤ ਉਹ ਨਹੀਂ ਜੋ ਸਿਰਫ਼ ਖੁਸ਼ੀ ਵਿੱਚ ਨਾਲ ਹੋਣ, ਅਸਲੀ ਦੋਸਤ ਤਾਂ ਉਹ ਨੇ ਜੋ ਦਰਦ ਵੇਲੇ ਬਿਨਾਂ ਕਹੇ ਤੁਹਾਡੇ ਦਿਲ ਦਾ ਹਾਲ ਸਮਝ ਲੈਣ...
ਕਲਗ਼ੀਧਰ ਦੇ ਪਿਤਾਮਾ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੀਰਤਾ ਅਤੇ ਦਇਆ ਸਾਡੇ ਜੀਵਨ ਦਾ ਮਾਰਗ-ਦਰਸ਼ਨ ਕਰੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੀਵਿਆਂ ਦੀ ਮੱਠੀ ਲੋਅ ਤੁਹਾਡੇ ਮਨ ਨੂੰ ਰੱਜਵਾਂ ਸਕੂਨ ਅਤੇ ਠਰੰਮਾ ਬਖ਼ਸ਼ੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਹਾਰਦਾ ਉਹੀ ਹੈ,
ਜਿਹੜਾ ਲੜਿਆ ਹੀ ਨਹੀਂ,
ਜਾਂ ਤਾਂ ਬੰਦਾ ਜਿੱਤਦਾ ਜਾਂ ਸਿੱਖਦਾ
ਕਈ ਵਾਰੀ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੰਨ੍ਹਾਂ ਸਾਡੀ ਸੋਚ ਉਸਨੂੰ ਬਣਾ ਕੇ ਪੇਸ਼ ਕਰਦੀ ਹੈ। ਸਾਡੀ ਲੋੜ ਤੋਂ ਜ਼ਿਆਦਾ ਦੂਰ ਦਾ ਅਤੇ ਡੂੰਘਾ ਸੋਚਣ ਦੀ ਆਦਤ ਪ੍ਰੇਸ਼ਾਨੀ ਵਧਾ ਦੇਂਦੀ ਹੈ...
"ਕੋਸ਼ਿਸ਼" ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, "ਮੰਜ਼ਿਲ" ਮਿਲੇ ਜਾਂ "ਤਜ਼ਰਬਾ" ਦੋਵੇਂ ਹੀ ਕੀਮਤੀ ਹਨ...
ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਵਿੱਚ ਹੀ ਜ਼ਿੰਦਗੀ ਦਾ ਅਸਲ ਸੁੱਖ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਚੰਦਰਮਾ ਵਾਂਗ ਸਾਡੀ ਸਾਰਿਆਂ ਦੀ ਜ਼ਿੰਦਗੀ ਵੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘਦੀ ਹੈ, ਜੇ ਮੱਸਿਆ ਹੈ ਤਾਂ ਕਦੇ ਪੁੰਨਿਆ ਵੀ ਜਰੂਰ ਆਵੇਗੀ...
ਨਵੀਂ ਸੋਚ, ਨਵਾਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਆਪਣੀ ਮੰਜ਼ਿਲ ਵੱਲ ਵਧੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਤੇਰਾ ਸਾਥ ਮਿਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅਤੇ ਪਿਆਰਾ ਇਤਫ਼ਾਕ ਹੈ। ਜਨਮਦਿਨ ਮੁਬਾਰਕ ਮੇਰੀ ਜਾਨ...
ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਦਇਆ ਹੀ ਸਭ ਤੋਂ ਵੱਡੀ ਪੂਜਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਆਓ ਆਪਣੇ ਸਮਾਜ ਨੂੰ ਕੁਰੀਤੀਆਂ ਦੇ ਹਨੇਰੇ ਵਿੱਚੋਂ ਕੱਢ ਕੇ ਜਾਗਰੂਕਤਾ ਦੀ ਰੌਸ਼ਨੀ ਵੱਲ ਲੈ ਜਾਈਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਵਾਹਿਗੁਰੂ ਦੀ ਮਿਹਰ ਨਾਲ ਤੁਹਾਡਾ ਹਰ ਸਾਹ ਗੁਰੂ ਦੀ ਯਾਦ ਵਿੱਚ ਬੀਤੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੁਹਾਡੀ ਨੇਕ ਸੋਚ ਅਤੇ ਚੰਗੇ ਕਰਮਾਂ ਦਾ ਚਾਨਣ ਸਮਾਜ ਵਿੱਚ ਅਜਿਹੀ ਰੌਸ਼ਨੀ ਫੈਲਾਵੇ ਜਿਸ ਨਾਲ ਕਈ ਜ਼ਿੰਦਗੀਆਂ ਸੰਵਰ ਜਾਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਆਪਸੀ ਤਾਲਮੇਲ ਅਤੇ ਸਮਝ ਨਾਲ ਹੀ ਘਰ ਵਿੱਚ ਖ਼ੁਸ਼ਹਾਲੀ ਟਿਕਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
Visuals "You May Like"
Captivating images and designs to brighten your day.