ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...
Gratitude Status in Punjabi
Explore the latest and most popular statuses in Gratitude.
"Status" You May Like
A curated collection of wisdom and inspiration across different themes.
ਆਸਾਂ ਅਤੇ ਉਮੀਦਾਂ ਦਾ ਘੇਰਾ ਜਿੰਨਾ ਛੋਟਾ ਹੋਵੇਗਾ, ਸਕੂਨ ਦਾ ਘੇਰਾ ਓਨਾ ਹੀ ਵੱਡਾ ਹੋਵੇਗਾ। ਕਿਉਂਕਿ ਉਮੀਦਾਂ ਦਾ ਟੁੱਟਣਾ ਦੁੱਖ ਦਾ ਸਭ ਤੋਂ ਵੱਡਾ ਕਾਰਣ ਹੈ...
ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...
ਦੀਵਾਲੀ ਦਾ ਅਸਲ ਤੋਹਫ਼ਾ ਕਿਸੇ ਨੂੰ ਆਪਣਾ ਸਮਾਂ ਅਤੇ ਸੱਚਾ ਪਿਆਰ ਦੇਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮੰਨਿਆ ਕਿ ਅੱਜ ਰਾਹ ਥੋੜੇ ਔਖੇ ਨੇ, ਪਰ ਮੇਰੇ ਸਿਦਕ ਦੇ ਸਾਹਮਣੇ ਕੱਖ ਵੀ ਨਹੀਂ...
ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
ਮੁੱਕ ਜਾਣੀ ਇੱਕ ਦਿਨ ਇਹ ਜ਼ਿੰਦਗੀ, ਨਾ ਜ਼ਿਕਰ ਰਹਿਣੇ ਨਾ ਖ਼ਿਆਲ ਰਹਿਣੇ...
ਉਮੀਦਾਂ ਦਾ ਦੀਵਾ ਬਲੇ, ਹਰ ਸੁਪਨੇ ਨੂੰ ਨਵੀਂ ਉਡਾਣ ਮਿਲੇ ਅਤੇ ਤੁਹਾਡਾ ਘਰ ਖ਼ੁਸ਼ੀਆਂ ਦਾ ਸਵਰਗ ਬਣ ਜਾਵੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜ਼ਿੰਦਗੀ ਵਿੱਚ ਦੁੱਖ ਹੋਵੇ ਜਾਂ ਸੁੱਖ, ਮੇਰਾ ਵੀਰਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹਦਾ ਹੈ। ਜਨਮਦਿਨ ਦੀਆਂ ਵਧਾਈਆਂ ਵੀਰੇ...
ਕਿਸੇ ਦੀ ਵੀ ਜ਼ਿੰਦਗੀ ਕਦੇ ਸੰਪੂਰਨ ਨਹੀਂ ਹੋ ਸਕਦੀ, ਪਰ ਜੇਕਰ ਨਜ਼ਰੀਆ ਸਹੀ ਹੋਵੇ ਅਤੇ ਅੰਨ੍ਹੇ-ਵਾਹ ਦੌੜ ਤੋਂ ਬਚਿਆ ਜਾਵੇ ਤਾਂ ਸੌਖੀ ਜ਼ਰੂਰ ਹੋ ਸਕਦੀ ਆ...
ਦੀਵਾਲੀ ਦੀ ਅਸਲ ਰੌਣਕ ਬਾਜ਼ਾਰਾਂ ਵਿੱਚ ਨਹੀਂ, ਦਿਲਾਂ ਦੀ ਸਾਂਝ ਵਿੱਚ ਹੁੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਆਓ ਪ੍ਰਭੂ ਰਾਮ ਦੇ ਆਗਮਨ ਦੀ ਖ਼ੁਸ਼ੀ ਵਿੱਚ ਦਿਲਾਂ ਵਿੱਚੋਂ ਵੈਰ-ਵਿਰੋਧ ਮਿਟਾ ਦੇਈਏ। ਹੈਪੀ ਦੀਵਾਲੀ!
ਦੀਵਾਲੀ ਦੀ ਇਹ ਰੌਸ਼ਨੀ ਤੁਹਾਡੇ ਜੀਵਨ ਦੇ ਹਰ ਹਨੇਰੇ ਮੋੜ 'ਤੇ ਸੱਚਾ ਰਾਹ ਵਿਖਾਵੇ। ਹੈਪੀ ਦੀਵਾਲੀ!
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁਸ਼ੀ ਹਾਸਿਲ ਕਰਨ ਲਈ ਬਹੁਤ ਮੇਹਨਤ ਕਰਨੀ ਪੈ ਰਹੀ ਹੈ ਤਾਂ ਤੁਸੀਂ ਖੁਸ਼ੀ ਖਰੀਦਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹੋ....
ਦੀਪਾਂ ਦੀ ਇਹ ਲੜੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਨਵੀਂ ਤਾਕਤ ਅਤੇ ਹੌਸਲਾ ਬਖ਼ਸ਼ੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਿਲ-ਬੈਠ ਕੇ ਹੱਸਣ ਨਾਲ ਜ਼ਿੰਦਗੀ ਦੇ ਅੱਧੇ ਦੁੱਖ ਆਪੇ ਖ਼ਤਮ ਹੋ ਜਾਂਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਕਦੇ-ਕਦੇ ਨਾਂਹ ਕਹਿਣੀ ਬਹੁਤ ਜਰੂਰੀ ਹੁੰਦੀ,ਫਿਰ ਉਹ ਭਾਵੇਂ ਕਿਸੇ ਦੂਜੇ ਨੂੰ ਹੋਵੇ ਜਾਂ ਆਪਣੇ-ਆਪ ਨੂੰ। ਆਪਣੇ-ਆਪ ਨੂੰ ਨਾਂਹ ਕਹਿ ਕੇ ਅਸੀਂ ਆਪਣੀਆਂ ਬੁਰੀਆਂ ਆਦਤਾਂ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਨੂੰ ਨਾਂਹ ਕਹਿ ਕੇ ਬੇਲੋੜੇ ਬੋਝ ਤੋਂ ਬਚ ਸਕਦੇ ਹਾਂ।
ਤੁਹਾਡੇ ਜੀਵਨ ਵਿੱਚ ਗਿਆਨ ਦਾ ਪ੍ਰਕਾਸ਼ ਹੋਵੇ ਅਤੇ ਅਗਿਆਨਤਾ ਦਾ ਹਨੇਰਾ ਮਿਟੇ। ਸ਼ੁਭ ਦੀਪਾਵਲੀ!
ਧੋਖੇ ਦੀ ਕੋਈ ਸਫਾਈ ਨਹੀਂ ਹੁੰਦੀ... ਧੋਖਾ,ਧੋਖਾ ਹੁੰਦਾ ਹੈ...
ਰੱਬ ਕਰੇ ਤੁਹਾਡੇ ਘਰ ਦਾ ਦਸਤਰਖ਼ਾਨ ਸਦਾ ਸੁਆਦਾਂ ਅਤੇ ਬਰਕਤਾਂ ਨਾਲ ਸਜਿਆ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਦੀਵਾ ਖ਼ੁਦ ਸੜ ਕੇ ਵੀ ਜਗਤ ਨੂੰ ਰੌਸ਼ਨੀ ਦਿੰਦਾ ਹੈ, ਨਿਰਸਵਾਰਥ ਸੇਵਾ ਹੀ ਅਸਲ ਗਿਆਨ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਕਈ ਵਾਰੀ ਛੱਡ ਦੇਣਾ ਹੀ ਬਿਹਤਰ ਹੁੰਦਾ ਹੈ, ਉਹ ਭਾਵੇਂ ਲੋਕ ਹੋਣ ਜਾਂ ਫ਼ਿਰ ਕੋਈ ਜਗ੍ਹਾ...
ਹਰ ਦਿਲ ਵਿੱਚ ਉਤਸ਼ਾਹ ਦਾ ਨਵਾਂ ਦੀਪ ਜਗੇ ਅਤੇ ਉਦਾਸੀ ਕਦੇ ਨੇੜੇ ਨਾ ਢੁੱਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਅਹਿਸਾਨ ਕਰਕੇ ਕਦੇ ਜਤਾਉਣਾ ਨਹੀਂ ਚਾਹੀਦਾ, ਕਿਉਂਕ ਜਿਸਨੂੰ ਕਦਰ ਹੈ ਉਹ ਕਦੇ ਭੁੱਲਦਾ ਨਹੀਂ ਅਤੇ ਜੋ ਅਹਿਸਾਨ ਫਰਾਮੋਸ਼ ਹੈ ਉਹ ਕਦੇ ਚੇਤੇ ਨਹੀਂ ਰੱਖਦਾ...
ਸ਼੍ਰੀ ਰਾਮ ਜੀ ਦਾ ਬਨਵਾਸ ਪੂਰਾ ਹੋਣ 'ਤੇ ਜਿਵੇਂ ਧਰਤੀ ਰੌਸ਼ਨ ਹੋਈ ਸੀ, ਉਵੇਂ ਹੀ ਤੁਹਾਡੇ ਜੀਵਨ ਦੇ ਸਾਰੇ ਸੰਤਾਪ ਮਿਟ ਜਾਣ। ਦੀਵਾਲੀ ਦੀਆਂ ਮੁਬਾਰਕਾਂ!
ਤੁਹਾਡੇ ਘਰ-ਬਾਰ 'ਤੇ ਪਰਮਾਤਮਾ ਦੀ ਰਹਿਮਤ ਦਾ ਮੀਂਹ ਸਦਾ ਵਰ੍ਹਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਆਪਣੀ ਥਾਲੀ ਵਿੱਚੋਂ ਇੱਕ ਬੁਰਕੀ ਕਿਸੇ ਭੁੱਖੇ ਨੂੰ ਦੇਣਾ ਹੀ ਸਭ ਤੋਂ ਉੱਤਮ ਪੂਜਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਖੁਸ਼ ਰਿਹਾ ਕਰੋ, ਜ਼ਿੰਦਗੀ ਲੰਬੀ ਹੋਵੇ ਨਾ ਹੋਵੇ ਪਰ ਸੌਖੀ ਜਰੂਰ ਹੋ ਜਾਊਗੀ..
ਮਿਠਾਈਆਂ ਦੀ ਮਿਠਾਸ ਵਾਂਗ ਤੁਹਾਡੀ ਜ਼ਿੰਦਗੀ ਵਿੱਚ ਵੀ ਮਿੱਠੇ ਪਲ ਘੁਲ਼ ਜਾਣ ਅਤੇ ਤੁਹਾਡਾ ਆਉਣ ਵਾਲਾ ਹਰ ਦਿਨ ਤਿਉਹਾਰ ਵਰਗਾ ਲੱਗੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਕੋਈ ਵੀ ਵਿਅਕਤੀ ਏਡਾ ਸਿਆਣਾ ਨੀ ਹੁੰਦਾ ਜਿੱਡਾ ਉਹ ਆਪਣੇ-ਆਪ ਨੂੰ ਸਮਝਦਾ ਹੈ ਅਤੇ ਕੋਈ ਵੀ ਏਡਾ ਮੂਰਖ ਨਹੀਂ ਹੁੰਦਾ ਜਿੱਡਾ ਉਹ ਦੂਜਿਆਂ ਨੂੰ ਸਮਝਦਾ ਹੈ...
ਦੋ ਚੀਜ਼ਾਂ ਤੁਹਾਡੀ ਸ਼ਖਸ਼ੀਅਤ ਨੂੰ ਬਿਆਨ ਕਰਦੀਆਂ ਹਨ,
ਪਹਿਲੀ ਤੁਹਾਡਾ ਹੌਂਸਲਾ ਜਦੋਂ ਤੁਹਾਡੇ ਕੋਲ ਕੁੱਝ ਵੀ ਨਹੀਂ ਹੈ,
ਦੂਜ਼ੀ, ਤੁਹਾਡਾ ਰੱਵਈਆ ਜਦੋਂ ਤੁਹਾਡੇ ਕੋਲ ਬਹੁਤ ਕੁੱਝ ਹੈ...
Visuals "You May Like"
Captivating images and designs to brighten your day.