ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
Friendship
Celebrate the bond of true friendship
ਕਰਮਾਂ ਵਾਲੇ ਆ ਉਹ ਲੋਕ ਜਿੰਨ੍ਹਾਂ ਦੇ ਆਸੇ-ਪਾਸੇ ਇੱਕ ਚਿਹਰੇ ਵਾਲੇ ਲੋਕ ਹੋਣੇ...
"Status" You May Like
A curated collection of wisdom and inspiration across different themes.
ਆਪਣੇ ਅੰਦਰਲੇ ਗੁਣਾਂ ਦੀ ਕਦਰ ਕਰੋ ਅਤੇ ਉਹਨਾਂ ਨੂੰ ਦੁਨੀਆ ਸਾਹਮਣੇ ਰੌਸ਼ਨ ਹੋਣ ਦਿਓ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਹਨੇਰੀ ਰਾਤ ਨੂੰ ਕੋਸਣ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਹਿੱਸੇ ਦਾ ਇੱਕ ਦੀਵਾ ਬਾਲ਼ੀਏ ਅਤੇ ਕਿਸੇ ਭਟਕੇ ਹੋਏ ਰਾਹੀ ਦਾ ਰਾਹ ਰੁਸ਼ਨਾ ਦੇਈਏ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਹਾਰਿਆ ਹੋਇਆ ਇਨਸਾਨ ਦੂਸਰਿਆਂ ਨੂੰ ਜਾਂ ਕਿਸਮਤ ਨੂੰ ਗਾਲਾਂ ਕੱਢਦਾ, ਪਰ ਕਦੇ ਵੀ ਆਪਣੇ ਅੰਦਰ ਝਾਤੀ ਨਹੀਂ ਮਾਰਦਾ ਕਿ ਕਿੱਥੇ-ਕਿੱਥੇ ਗ਼ਲਤੀਆਂ ਕੀਤੀਆਂ ਜਿੰਨ੍ਹਾਂ ਕਾਰਨ ਅੱਜ ਇਹ ਨਤੀਜੇ ਵੇਖਣ ਨੂੰ ਮਿਲ ਰਹੇ ਹਨ, ਕਿਸੇ ਵੀ ਹਾਰ ਜਾਂ ਬਰਬਾਦੀ ਦੀ ਸ਼ੁਰੂਵਾਤ ਸਾਡੇ ਵਤੀਰੇ ਤੋਂ ਹੀ ਹੁੰਦੀ ਹੈ....
ਅਸੀਂ ਹਮੇਸ਼ਾਂ ਦੂਜਿਆਂ ਨੂੰ ਸਮਝਾਉਂਦੇ ਹਾਂ ਅਤੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਸਾਡੇ ਹੱਥ ਵਿੱਚ ਨਹੀਂ ਹੈ। ਇਸਤੋਂ ਕਿਤੇ ਵਧੀਆ ਹੈ ਆਪਣੇ-ਆਪ ਨੂੰ ਬਦਲਣਾ ਜੋ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਹੈ...
ਜਿਸ ਕੰਮ ਤੋਂ ਰੋਜ਼ੀ-ਰੋਟੀ ਚੱਲ ਰਹੀ ਹੋਵੇ ਜੇ ਉਸਨੂੰ ਹੀ ਬੋਝ ਸਮਝ ਕੇ ਕੰਮ ਕਰੋਗੇ ਤਾਂ ਉਸ ਕੰਮ ਤੋਂ ਕਮਾਏ ਪੈਸੇ ਤੁਹਾਨੂੰ ਕਦੇ ਖੁਸ਼ੀ ਨਹੀਂ ਦੇ ਸਕਦੇ...
ਮੇਰੀ ਰੱਬ ਅੱਗੇ ਇਹੀ ਦੁਆ ਹੈ ਕਿ ਉਹ ਮੈਨੂੰ ਹਰ ਜਨਮ ਵਿੱਚ ਤੇਰੇ ਵਰਗਾ ਸੱਚਾ ਯਾਰ ਦੇਵੇ। ਜਨਮਦਿਨ ਮੁਬਾਰਕ ਮੇਰੀ ਜਾਨ...
ਆਓ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਕੇ ਸਮਾਜ ਵਿੱਚੋਂ ਬੇਇਨਸਾਫ਼ੀ ਦਾ ਹਨੇਰਾ ਦੂਰ ਕਰੀਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮੇਰੇ ਆਉਂਦੇ-ਜਾਂਦੇ ਹਰ ਸਾਹ ਵਿੱਚ ਸਿਰਫ ਤੇ ਸਿਰਫ ਤੇਰਾ ਨਾਮ ਹੀ ਵਸਦਾ ਹੈ। ਤੂੰ ਹੀ ਮੇਰਾ ਅੱਜ ਹੈਂ ਤੇ ਤੂੰ ਹੀ ਮੇਰਾ ਕੱਲ੍ਹ। ਜਨਮਦਿਨ ਮੁਬਾਰਕ...
ਰੌਸ਼ਨੀਆਂ ਦਾ ਇਹ ਤਿਉਹਾਰ ਤੁਹਾਡੇ ਦਿਲ ਵਿੱਚੋਂ ਹਰ ਦੁਬਿਧਾ ਦੂਰ ਕਰਕੇ ਤੁਹਾਡੇ ਭਵਿੱਖ ਨੂੰ ਸਫ਼ਲਤਾ ਦੇ ਚਾਨਣ ਨਾਲ ਭਰ ਦੇਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਅਸਲ ਦੀਵਾਲੀ ਉਹੀ ਹੈ ਜਦੋਂ ਅਸੀਂ ਆਪਣੇ ਅੰਦਰਲੇ ਅਹੰਕਾਰ ਅਤੇ ਕ੍ਰੋਧ ਨੂੰ ਮਿਟਾ ਕੇ ਮਰਿਆਦਾ ਪੁਰਸ਼ੋਤਮ ਰਾਮ ਦੇ ਦਰਸਾਏ ਸੱਚ ਦੇ ਮਾਰਗ 'ਤੇ ਤੁਰੀਏ। ਹੈਪੀ ਦੀਵਾਲੀ!
ਕਈ ਵਾਰੀ ਸਮੱਸਿਆ ਏਡੀ ਵੱਡੀ ਨਹੀਂ ਹੁੰਦੀ ਜਿੰਨ੍ਹਾਂ ਸਾਡੀ ਸੋਚ ਉਸਨੂੰ ਬਣਾ ਕੇ ਪੇਸ਼ ਕਰਦੀ ਹੈ। ਸਾਡੀ ਲੋੜ ਤੋਂ ਜ਼ਿਆਦਾ ਦੂਰ ਦਾ ਅਤੇ ਡੂੰਘਾ ਸੋਚਣ ਦੀ ਆਦਤ ਪ੍ਰੇਸ਼ਾਨੀ ਵਧਾ ਦੇਂਦੀ ਹੈ...
ਤਿਉਹਾਰਾਂ 'ਤੇ ਇਕੱਠੇ ਹੋਣਾ ਰੂਹ ਨੂੰ ਤਾਜ਼ਗੀ ਬਖ਼ਸ਼ ਜਾਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਤੁਸੀਂ ਇਨਸਾਨ ਹੋ ਕੋਈ ਮਸ਼ੀਨ ਨਹੀਂ, ਦਿਨ ਰਾਤ ਦੇ ਗੇੜ ਵਿੱਚ ਗਿੜਨਾ ਤੁਹਾਡੀ ਮਜਬੂਰੀ ਹੈ।
ਪਰ ਕਦੇ-ਕਦੇ ਆਪਣੀ ਖੁਸ਼ੀ ਲਈ ਵੀ ਕੋਈ ਕੰਮ ਕਰ ਲੈਣਾ ਚਾਹੀਦਾ...
ਆਓ ਇਸ ਦੀਵਾਲੀ ਗਿਲੇ-ਸ਼ਿਕਵੇ ਭੁਲਾ ਕੇ ਦਿਲਾਂ ਦੇ ਬੂਹੇ ਖੋਲ੍ਹੀਏ ਅਤੇ ਆਪਣੇ ਰਿਸ਼ਤਿਆਂ ਵਿੱਚ ਮੁੜ ਵਿਸ਼ਵਾਸ ਦੀ ਰੌਸ਼ਨੀ ਭਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ!
ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਅਤੇ ਬੱਚਿਆਂ ਦੀਆਂ ਕਿਲਕਾਰੀਆਂ ਹੀ ਦੀਵਾਲੀ ਦੀ ਸਭ ਤੋਂ ਵੱਡੀ ਰੌਣਕ ਹੁੰਦੀ ਹੈ। ਤੁਹਾਡਾ ਵੇਹੜਾ ਸਦਾ ਵੱਸਦਾ ਰਹੇ, ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵਿੱਚ ਪੈਂਦੇ ਦੀਵਿਆਂ ਦੇ ਅਕਸ ਵਾਂਗ ਤੁਹਾਡੀ ਜ਼ਿੰਦਗੀ ਵੀ ਪਰਮਾਤਮਾ ਦੇ ਨੂਰ ਨਾਲ ਰੁਸ਼ਨਾ ਉੱਠੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜਿੰਮੇਵਾਰੀਆਂ ਅਕਸਰ ਸ਼ੌਂਕ ਨੂੰ ਮਾਰ ਦੇਂਦੀਆਂ ਹਨ। ਪਰ ਸ਼ੌਂਕ ਹੀ ਹੁੰਦੇ ਨੇ ਜੋ ਜ਼ਿੰਦਗੀ ਵਿੱਚ ਉਤਸ਼ਾਹ ਬਣਾਈ ਰੱਖਦੇ ਹਨ। ਇਸ ਲਈ ਆਪਣੇ ਸ਼ੌਂਕ ਜਿਓੰਦੇ ਰੱਖਣੇ ਬਹੁਤ ਜਰੂਰੀ ਹਨ...
ਸਮਾਜ ਵਿੱਚੋਂ ਭੇਦਭਾਵ ਮਿਟਾ ਕੇ ਬਰਾਬਰੀ ਦਾ ਮਾਹੌਲ ਸਿਰਜਣਾ ਹੀ ਸਭ ਤੋਂ ਵੱਡਾ ਦੀਪ-ਉਤਸਵ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਦੀਵਾਲੀ ਦਾ ਚਾਨਣ ਤੁਹਾਡੇ ਅੰਦਰਲੇ ਡਰ ਨੂੰ ਦੂਰ ਕਰਕੇ ਆਤਮ-ਵਿਸ਼ਵਾਸ ਭਰੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਕੁਝ ਹਾਸਿਲ ਕਰ ਲੈਣਾ ਹਮੇਸ਼ਾਂ ਜਿੱਤ ਨਹੀਂ ਹੁੰਦੀ ਅਤੇ ਕੁਝ ਗਵਾ ਲੈਣਾ ਹਮੇਸ਼ਾਂ ਹਾਰ ਨਹੀਂ ਹੁੰਦੀ। ਹਾਰ ਜਿੱਤ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਹੀ ਜੀਵਨ ਦਾ ਆਧਾਰ ਹੈ। ਇਹ ਪੂਰੀ ਦੁਨੀਆਂ ਉਸੇ ਖਾਲੀ ਜਗ੍ਹਾ ਦੀ ਹੀ ਦੇਣ ਹੈ...
ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਿੱਖਿਆ ਸਾਨੂੰ ਹੱਕ ਅਤੇ ਸੱਚ ਲਈ ਮਰ-ਮਿਟਣ ਦੀ ਜਾਚ ਸਿਖਾਉਂਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੀਵਾਲੀ ਸਿਰਫ਼ ਆਪਣੇ ਘਰ ਨੂੰ ਰੁਸ਼ਨਾਉਣ ਦਾ ਨਾਮ ਨਹੀਂ, ਸਗੋਂ ਸਮੁੱਚੀ ਲੋਕਾਈ ਦੇ ਦੁੱਖ ਵੰਡਾ ਕੇ ਹਰ ਥਾਂ ਅਮਨ-ਸ਼ਾਂਤੀ ਫੈਲਾਉਣ ਦਾ ਸੰਕਲਪ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਕਲਗ਼ੀਧਰ ਦੇ ਪਿਤਾਮਾ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬੀਰਤਾ ਅਤੇ ਦਇਆ ਸਾਡੇ ਜੀਵਨ ਦਾ ਮਾਰਗ-ਦਰਸ਼ਨ ਕਰੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਹਰ ਹਨੇਰੀ ਰਾਤ ਦੇ ਪਿੱਛੇ ਇੱਕ ਸੁਨਹਿਰੀ ਸਵੇਰ ਛੁਪੀ ਹੁੰਦੀ ਹੈ, ਉਮੀਦ ਦਾ ਲੜ ਕਦੇ ਨਾ ਛੱਡੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਆਓ ਪ੍ਰਦੂਸ਼ਣ ਰਹਿਤ ਦੀਵਾਲੀ ਮਨਾ ਕੇ ਆਪਣੀ ਧਰਤੀ ਮਾਂ ਨੂੰ ਵੀ ਸਾਫ਼-ਸੁਥਰਾ ਰੱਖਣ ਦਾ ਪ੍ਰਣ ਕਰੀਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਜਿਸ ਘਰ ਦੇ ਜੀਆਂ ਵਿੱਚ ਆਪਸੀ ਸਤਿਕਾਰ ਅਤੇ ਬੋਲਾਂ ਵਿੱਚ ਮਿਠਾਸ ਹੁੰਦੀ ਹੈ, ਮਾਤਾ ਲਕਸ਼ਮੀ ਉੱਥੇ ਖ਼ੁਦ ਚੱਲ ਕੇ ਵਾਸ ਕਰਦੀ ਹੈ। ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ!
ਮੇਰੀਆਂ ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਦਾ ਬਰਾਬਰ ਹਿੱਸੇਦਾਰ, ਮੇਰੇ ਸਭ ਤੋਂ ਪਿਆਰੇ ਵੀਰੇ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਮਿਲ-ਬੈਠ ਕੇ ਹੱਸਣ ਨਾਲ ਜ਼ਿੰਦਗੀ ਦੇ ਅੱਧੇ ਦੁੱਖ ਆਪੇ ਖ਼ਤਮ ਹੋ ਜਾਂਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਜੋ ਇਨਸਾਨ ਰਿਸ਼ਤਿਆਂ ਵਿੱਚ ਚਲਾਕੀਆਂ ਕਰਦਾ ਹੈ ਉਸਨੂੰ ਇੱਕ ਦਿਨ ਇੱਕਲੇ ਹੀ ਰਹਿਣਾ ਪੈਂਦਾ ਹੈ...
Visuals "You May Like"
Captivating images and designs to brighten your day.