Download the Best New Punjabi WhatsApp Status & DP
Download the latest Punjabi and Hindi DP images for WhatsApp and Instagram. Attitude, love, religious and Gurbani display pictures — HD quality, free download.
"Status" You May Like
A curated collection of wisdom and inspiration across different themes.
ਮਿੱਟੀ ਦਾ ਇੱਕ ਨਿੱਕਾ ਜਿਹਾ ਦੀਵਾ ਸਾਨੂੰ ਸਿਖਾਉਂਦਾ ਹੈ ਕਿ ਹਨੇਰਾ ਭਾਵੇਂ ਕਿੰਨਾ ਵੀ ਸੰਘਣਾ ਹੋਵੇ, ਨੇਕੀ ਅਤੇ ਉਮੀਦ ਦੀ ਇੱਕ ਲਾਟ ਹੀ ਉਸਦਾ ਵਜੂਦ ਮਿਟਾਉਣ ਲਈ ਕਾਫ਼ੀ ਹੁੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜ਼ਿੰਦਗੀ ਵਿੱਚ ਦੁੱਖ ਹੋਵੇ ਜਾਂ ਸੁੱਖ, ਮੇਰਾ ਵੀਰਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜ੍ਹਦਾ ਹੈ। ਜਨਮਦਿਨ ਦੀਆਂ ਵਧਾਈਆਂ ਵੀਰੇ...
ਇਕੱਠੇ ਬੈਠ ਕੇ ਖਾਧਾ ਰੁੱਖਾ-ਮਿੱਸਾ ਵੀ ਛੱਤੀ ਪ੍ਰਕਾਰ ਦੇ ਭੋਜਨਾਂ ਨਾਲੋਂ ਵੱਧ ਸਵਾਦ ਦਿੰਦਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...
ਬਨੇਰਿਆਂ 'ਤੇ ਦੀਵੇ ਤਾਂ ਅਸੀਂ ਹਰ ਸਾਲ ਬਾਲ਼ਦੇ ਹਾਂ, ਆਓ ਇਸ ਵਾਰ ਗੁਰੂ ਦੀ ਬਾਣੀ ਅਤੇ ਸ਼ਬਦ ਨਾਲ ਆਪਣੇ ਮਨ ਅੰਦਰਲਾ ਭਰਮ-ਹਨੇਰਾ ਵੀ ਦੂਰ ਕਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੁਨੀਆਂ ਦਾ ਹਰ ਆਦਮੀ ਦਾਨੀ ਵੀ ਹੈ ਤੇ ਮੰਗਤਾ ਵੀ, ਸਮੇਂ ਅਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ...
ਮਾਂ ਦੀ ਮਮਤਾ ਦਾ ਦੁਨੀਆ ਵਿੱਚ ਕੋਈ ਮੁੱਲ ਨਹੀਂ, ਇਹ ਤਾਂ ਰੱਬ ਦੀ ਦਿੱਤੀ ਸਭ ਤੋਂ ਪਵਿੱਤਰ ਅਤੇ ਸੋਹਣੀ ਦਾਤ ਹੈ। ਹੈਪੀ ਬਰਥਡੇ ਮਾਂ!
ਤੇਰਾ ਸਾਥ ਮਿਲਿਆ ਤਾਂ ਜ਼ਿੰਦਗੀ ਗੁਲਜ਼ਾਰ ਹੋ ਗਈ,
ਹਰ ਦੁਆ ਮੇਰੀ ਤੇਰੇ ਪਿਆਰ ਨਾਲ ਸਾਕਾਰ ਹੋ ਗਈ।
ਐਨੀਵਰਸਰੀ ਮੁਬਾਰਕ ❤️
ਮੁੱਕ ਜਾਣੀ ਇੱਕ ਦਿਨ ਇਹ ਜ਼ਿੰਦਗੀ, ਨਾ ਜ਼ਿਕਰ ਰਹਿਣੇ ਨਾ ਖ਼ਿਆਲ ਰਹਿਣੇ...
ਦੁਨੀਆ ਵਿੱਚ ਵੀਰਾਂ ਨਾਲ ਹੀ ਸਾਰੀਆਂ ਰੌਣਕਾਂ ਨੇ, ਤੇ ਮੇਰੇ ਵੀਰਾਂ ਨਾਲ ਹੀ ਮੇਰੀ ਅਸਲੀ ਸਰਦਾਰੀ ਹੈ। ਹੈਪੀ ਬਰਥਡੇ ਵੀਰੇ...
ਤੁਹਾਡੀ ਦਿਨ-ਰਾਤ ਦੀ ਮਿਹਨਤ ਅਤੇ ਲਗਨ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਚੰਦਰਮਾ ਵਾਂਗ ਸਾਡੀ ਸਾਰਿਆਂ ਦੀ ਜ਼ਿੰਦਗੀ ਵੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘਦੀ ਹੈ, ਜੇ ਮੱਸਿਆ ਹੈ ਤਾਂ ਕਦੇ ਪੁੰਨਿਆ ਵੀ ਜਰੂਰ ਆਵੇਗੀ...
ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...
ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਮੁਸੀਬਤਾਂ ਸਭ ਤੇ ਆਉਂਦੀਆਂ ਨੇ, ਕੋਈ ਬਿਖਰ ਜਾਂਦਾ ਹੈ ਕੋਈ ਨਿਖ਼ਰ ਜਾਂਦਾ ਹੈ...
ਕੁੱਝ ਵੀ ਅਜਿਹਾ ਅਚਾਨਕ ਵਾਪਰਨਾ ਜੋ ਸਾਡੀ ਇੱਛਾ ਦੇ ਵਿਰੁੱਧ ਹੋਵੇ ਹਾਦਸਾ ਅਖਵਾਉਂਦਾ ਹੈ ਤੇ ਜ਼ਿੰਦਗੀ ਦੇ ਰਾਹਾਂ ਤੇ ਅਜਿਹੇ ਹਾਦਸੇ ਹਰ ਪਲ ਵਾਪਰਦੇ ਹਨ। ਪਰ ਸਫ਼ਰ ਫਿਰ ਵੀ ਜਾਰੀ ਰਹਿੰਦਾ ਹੈ, ਇਹੋ ਹੀ ਜ਼ਿੰਦਗੀ ਹੈ...
ਦੋਸਤ ਉਹ ਨਹੀਂ ਜੋ ਸਿਰਫ਼ ਖੁਸ਼ੀ ਵਿੱਚ ਨਾਲ ਹੋਣ, ਅਸਲੀ ਦੋਸਤ ਤਾਂ ਉਹ ਨੇ ਜੋ ਦਰਦ ਵੇਲੇ ਬਿਨਾਂ ਕਹੇ ਤੁਹਾਡੇ ਦਿਲ ਦਾ ਹਾਲ ਸਮਝ ਲੈਣ...
ਜਿਸ ਇਨਸਾਨ ਵਿੱਚ ਕਾਬਲੀਅਤ ਨਹੀਂ ਹੁੰਦੀ ਉਹ ਇਨਸਾਨ ਗੁੱਸੇ, ਰੋਬ੍ਹ ਅਤੇ ਬਹਾਨਿਆਂ ਨੂੰ ਆਪਣੀ ਕਾਬਲੀਅਤ ਦੇ ਤੌਰ ਤੇ ਵਰਤਦਾ ਹੈ...
ਛਾਂ ਦਾ ਅਨੰਦ ਮਾਨਣ ਲਈ ਪਹਿਲਾਂ ਰੁੱਖ ਲਾਉਣਾ ਅਤੇ ਪਾਲਣਾ ਜ਼ਰੂਰੀ ਹੈ, ਹਰ ਕੋਈ ਸੁੱਖ ਸੰਘਰਸ਼ ਅਤੇ ਘਾਲਣਾ ਤੋਂ ਬਾਅਦ ਹੀ ਹਾਸਿਲ ਹੁੰਦਾ ਹੈ...
ਸੱਚਾਈ, ਇਮਾਨਦਾਰੀ ਅਤੇ ਧੀਰਜ ਹੋ ਸਕਦਾ ਬਹੁਤ ਜ਼ਿਆਦਾ ਧਨ-ਦੌਲਤ ਨਾ ਦੇਂਦੇ ਹੋਣ, ਪਰ ਮਾਨਸਿਕ ਸਕੂਨ ਅਤੇ ਚੰਗੀ ਨੀਂਦ ਜਰੂਰ ਦੇਂਦੇ ਹਨ...
ਤੂੰ ਮੇਰੀ ਉਹ ਦੁਆ ਹੈ, ਜੋ ਰੱਬ ਨੇ ਆਪ ਕਬੂਲ ਕੀਤੀ ਹੈ...
ਲਾਪਰਵਾਹ ਹਾਕਮ, ਭ੍ਰਿਸ਼ਟ ਅਫਸਰ ਤੇ ਭੁੱਖੜ ਜਨਤਾ ਹਮੇਸ਼ਾ ਮਿਹਨਤੀ ਅਤੇ ਇਮਾਨਦਾਰ ਲੋਕਾਂ ਦੀ ਕਮਾਈ ਖਾਂਦੇ ਹਨ...
ਜਦੋਂ ਮਨ ਸ਼ਾਂਤ ਹੁੰਦਾ ਹੈ, ਤਾਂ ਖ਼ੁਸ਼ੀਆਂ ਆਪਣੇ ਆਪ ਅੰਦਰੋਂ ਫੁੱਟ ਪੈਂਦੀਆਂ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਮਾਤਾ ਸੀਤਾ ਅਤੇ ਲਕਸ਼ਮਣ ਜੀ ਦਾ ਤਿਆਗ ਸਾਨੂੰ ਪਰਿਵਾਰ ਪ੍ਰਤੀ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਦਿੰਦਾ ਹੈ। ਸ਼ੁਭ ਦੀਪਾਵਲੀ!
ਸੱਚੀ ਸਮਝ ਉਹੀ ਹੈ ਜੋ ਦਿਲਾਂ ਦੇ ਭੇਦ ਮਿਟਾ ਕੇ ਪਿਆਰ ਦਾ ਚਾਨਣ ਫੈਲਾਵੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਬੁੱਲ੍ਹਿਆ ਕੀ ਜਾਣਾ ਮੈਂ ਕੌਣ,
ਨਾ ਮੈਂ ਮੋਮਨ ਵਿੱਚ ਮਸੀਤਾਂ,
ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿੱਚ ਪਲੀਤਾਂ,
ਨਾ ਮੈਂ ਮੂਸਾ ਨਾ ਫ਼ਿਰਔਨ,
ਬੁੱਲ੍ਹਿਆ ਕੀ ਜਾਣਾ ਮੈਂ ਕੌਣ...
ਬੁੱਲ੍ਹੇ ਸ਼ਾਹ
ਤੁਸੀਂ ਉਨ੍ਹਾਂ ਚਿਰ ਹੀ ਚੰਗੇ ਹੋ ਜਿੰਨ੍ਹਾਂ ਚਿਰ ਤੁਸੀਂ ਉਹ ਕਹਿ ਰਹੇ ਹੋ ਜੋ ਸਾਹਮਣੇ ਵਾਲਾ ਸੁਣਨਾ ਚਾਉਂਦਾ ਹੈ...
ਤੇਰੀ ਨਿੱਘੀ ਗੋਦੀ ਵਿੱਚ ਸਿਰ ਰੱਖ ਕੇ ਮੈਨੂੰ ਦੁਨੀਆ ਦੇ ਸਾਰੇ ਦੁੱਖ ਭੁੱਲ ਜਾਂਦੇ ਨੇ। ਮੇਰੇ ਦਿਲ ਦੇ ਸਕੂਨ ਨੂੰ ਜਨਮਦਿਨ ਮੁਬਾਰਕ...
ਜੋ ਗੱਲਾਂ ਪ੍ਰੇਸ਼ਾਨ ਕਰਦੀਆਂ ਹਨ ਕਦੇ-ਕਦੇ ਉਹਨਾਂ ਨੂੰ ਉਰੇ-ਪਰੇ ਕਰ ਦੇਣਾ ਚਾਹੀਦਾ ਹੈ । ਜਰੂਰੀ ਨਹੀਂ ਹਰ ਗੱਲ ਨੂੰ ਦਿਲ ਤੇ ਲਾ ਕੇ ਬੇਲੋੜੇ ਬੋਝ ਢੋਏ ਜਾਣ...
ਆਪਣੀ ਜ਼ਿੰਦਗੀ ਦੀ ਕਿਤਾਬ ਦੇ ਪਹਿਲੇ Chapter ਦੀ ਤੁਲਨਾ ਕਦੇ ਵੀ ਕਿਸੇ ਹੋਰ ਦੀ ਜ਼ਿੰਦਗੀ ਦੀ ਕਿਤਾਬ ਦੇ 20ਵੇਂ Chapter ਨਾਲ ਨਾ ਕਰੋ...
Visuals "You May Like"
Captivating images and designs to brighten your day.