ਤੁਹਾਡਾ ਬਹੁਤ ਵੱਡਾ ਤਜ਼ਰਬਾ ਅਤੇ ਤੁਹਾਡੀ ਦੂਰਅੰਦੇਸ਼ੀ ਸੋਚ ਸਾਨੂੰ ਹਮੇਸ਼ਾ ਕੰਮ ਵਿੱਚ ਸਹੀ ਰਾਹ ਦਿਖਾਉਂਦੀ ਹੈ। ਹੈਪੀ ਬਰਥਡੇ...
Wishes
Heartfelt greetings for birthdays, anniversaries, mornings & nights
ਸਾਡੀ ਪੂਰੀ ਟੀਮ ਨੂੰ ਇੱਕ ਪਰਿਵਾਰ ਵਾਂਗ ਪਿਆਰ ਨਾਲ ਜੋੜ ਕੇ ਰੱਖਣ ਵਾਲੇ ਸਾਡੇ ਪਿਆਰੇ ਬੌਸ ਨੂੰ ਜਨਮਦਿਨ ਮੁਬਾਰਕ...
ਤੁਹਾਡੇ ਵਰਗੇ ਵਧੀਆ ਅਤੇ ਸੁਲਝੇ ਹੋਏ ਸੁਭਾਅ ਵਾਲੇ ਬੌਸ ਦਾ ਮਿਲਣਾ ਸੱਚੀਂ ਬਹੁਤ ਚੰਗੀ ਕਿਸਮਤ ਦੀ ਗੱਲ ਹੈ। ਜਨਮਦਿਨ ਦੀਆਂ ਲੱਖ-ਲੱਖ ਵਧਾਈਆਂ...
ਤੁਹਾਡੀ ਦਿਨ-ਰਾਤ ਦੀ ਮਿਹਨਤ ਅਤੇ ਲਗਨ ਸਾਡੇ ਸਾਰਿਆਂ ਲਈ ਇੱਕ ਬਹੁਤ ਵੱਡਾ ਪ੍ਰੇਰਨਾ ਸਰੋਤ ਹੈ। ਜਨਮਦਿਨ ਦੀਆਂ ਬਹੁਤ ਮੁਬਾਰਕਾਂ...
ਰੱਬ ਕਰੇ ਤੁਹਾਡੀ ਤਰੱਕੀ ਦਾ ਇਹ ਸੋਹਣਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇ ਤੇ ਵੱਡੀਆਂ ਕਾਮਯਾਬੀਆਂ ਤੁਹਾਡੇ ਕਦਮ ਚੁੰਮਣ। ਜਨਮਦਿਨ ਮੁਬਾਰਕ ਬੌਸ...
ਸਿਰਫ਼ ਇੱਕ ਆਮ ਬੌਸ ਨਹੀਂ, ਸਗੋਂ ਇੱਕ ਬਹੁਤ ਹੀ ਵਧੀਆ ਮਾਰਗ-ਦਰਸ਼ਕ ਹੋਣ ਲਈ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦ। ਹੈਪੀ ਬਰਥਡੇ...
ਇੱਕ ਚੰਗਾ ਲੀਡਰ ਹਮੇਸ਼ਾ ਸਹੀ ਰਾਹ ਦਿਖਾਉਂਦਾ ਹੈ, ਤੇ ਤੁਸੀਂ ਸਾਡੇ ਲਈ ਬਿਲਕੁਲ ਉਹੀ ਵਧੀਆ ਲੀਡਰ ਹੋ। ਹੈਪੀ ਬਰਥਡੇ ਸਰ/ਮੈਮ...
"Status" You May Like
A curated collection of wisdom and inspiration across different themes.
ਦੀਪਾਵਲੀ ਦੇ ਇਹ ਦੀਵੇ ਤੁਹਾਡੇ ਘਰ-ਬਾਰ ਵਿੱਚ ਖ਼ੁਸ਼ਹਾਲੀ ਦਾ ਅੰਮ੍ਰਿਤ ਘੋਲ਼ ਦੇਣ। ਹੈਪੀ ਦੀਵਾਲੀ!
ਰਿਸ਼ਤਿਆਂ ਨੂੰ ਸੰਭਾਲਣਾ ਹੀ ਸਭ ਤੋਂ ਵੱਡੀ ਸਿਆਣਪ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੀਪਾਂ ਦੀ ਇਹ ਲੜੀ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਨਵੀਂ ਤਾਕਤ ਅਤੇ ਹੌਸਲਾ ਬਖ਼ਸ਼ੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਾਤਾ ਲਕਸ਼ਮੀ ਦੀ ਕਿਰਪਾ ਨਾਲ ਤੁਹਾਡੇ ਘਰ ਵਿੱਚ ਅੰਨ, ਧਨ ਅਤੇ ਗਿਆਨ ਦੀ ਕਦੇ ਤੋਟ ਨਾ ਆਵੇ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਮਿੱਠੀਆਂ ਯਾਦਾਂ, ਮਹਿਕਦੇ ਹਾਸੇ ਅਤੇ ਅਪਣੱਤ ਨਾਲ ਭਰੇ ਪਲ—ਇਹ ਦੀਵਾਲੀ ਤੁਹਾਡੇ ਜੀਵਨ ਵਿੱਚ ਅਜਿਹੀਆਂ ਅਣਗਿਣਤ ਖ਼ੁਸ਼ੀਆਂ ਲੈ ਕੇ ਆਵੇ ਜੋ ਕਦੇ ਮੱਠੀਆਂ ਨਾ ਪੈਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਜੇ ਸਭ ਕੁੱਝ ਮਿਲ ਗਿਆ ਤਾਂ ਉਮੀਦ ਕਿਸ ਚੀਜ਼ ਦੀ ਕਰੋਗੇ,
ਅਧੂਰੀਆਂ ਇੱਛਾਵਾਂ ਹੀ ਜ਼ਿੰਦਗੀ ਜੀਣ ਦਾ ਕਾਰਣ ਬਣਦੀਆਂ ਹਨ...
ਜਦੋਂ ਟੱਬਰ ਪਾਲਣ ਦੀ ਜਿੰਮੇਵਾਰੀ ਮੋਢਿਆਂ ਤੇ ਹੋਵੇ ਉਦੋਂ ਸ਼ੌਂਕ ਪਾਲਣੇ ਥੋੜੇ ਔਖੇ ਹੋ ਜਾਂਦੇ ਨੇ, ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿਉਂਕ ਜਿੰਨ੍ਹਾਂ ਚਿਰ ਸ਼ੌਂਕ ਜਿਉਂਦੇ ਆ ਓਨਾ ਹੀ ਚਿਰ ਇਨਸਾਨ ਜਿਉਂਦਾ ਹੈ...
ਰਿਸ਼ਤਿਆਂ ਵਿੱਚ ਇੱਜ਼ਤ ਹੋਵੇ ਤਾਂ ਪਿਆਰ ਆਪਣੇ ਆਪ ਵੱਧਦਾ ਜਾਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਗੁਰੂ ਪਾਤਸ਼ਾਹ ਤੁਹਾਡੇ ਸਿਰ 'ਤੇ ਸਦਾ ਆਪਣੀ ਰਹਿਮਤ ਭਰਿਆ ਹੱਥ ਰੱਖਣ ਅਤੇ ਤੁਹਾਡੇ ਪਰਿਵਾਰ ਨੂੰ ਹਰ ਬਿਪਤਾ ਤੋਂ ਬਚਾ ਕੇ ਰੱਖਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਜ਼ੁਲਮ ਅੱਗੇ ਸੀਸ ਨਾ ਝੁਕਾਉਣਾ ਅਤੇ ਅਣਖ ਨਾਲ ਜਿਊਣਾ ਹੀ ਸਿੱਖੀ ਦੀ ਅਸਲ ਪਛਾਣ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੀਵਾਲੀ ਦਾ ਅਸਲ ਤੋਹਫ਼ਾ ਕਿਸੇ ਨੂੰ ਆਪਣਾ ਸਮਾਂ ਅਤੇ ਸੱਚਾ ਪਿਆਰ ਦੇਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮੇਰੇ ਟੁੱਟਣ ਦੇ ਸੌ ਕਾਰਨ ਹੋ ਸਕਦੇ ਹਨ, ਪਰ ਮੇਰੇ ਜੁੜੇ ਰਹਿਣ ਦੇ ਇਕ-ਦੋ ਕਾਰਣ ਹੀ ਜ਼ਿੰਦਗੀ ਦੀ ਹਰ ਮੁਸ਼ਕਿਲ-ਪ੍ਰੇਸ਼ਾਨੀ ਤੋਂ ਹਾਰਨ ਨਹੀਂ ਦੇਂਦੇ...
ਕਿਸੇ ਦਾ ਸਨਮਾਨ ਕਰਨ ਵਿੱਚ ਲਾਪ੍ਰਵਾਹੀ ਹੋ ਸਕਦੀ ਹੈ, ਪਰ ਕਿਸੇ ਨੂੰ ਬੇਇਜ਼ਤ ਕਰਨ ਲਈ ਲੋਕ ਕੋਈ ਮੌਕਾ ਨਹੀਂ ਛੱਡਦੇ...
ਬੰਦੀ ਛੋੜ ਦਿਵਸ ਸਾਨੂੰ ਮਨੁੱਖੀ ਹੱਕਾਂ ਦੀ ਕਦਰ ਕਰਨ ਦੀ ਸਦੀਵੀ ਪ੍ਰੇਰਨਾ ਦਿੰਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਦੀਵਾਲੀ ਦੀ ਜੋਤ ਨਾਲ ਤੁਹਾਡੇ ਮਨ ਦੇ ਸਾਰੇ ਭਰਮ-ਭੁਲੇਖੇ ਦੂਰ ਹੋਣ ਅਤੇ ਆਤਮਾ ਸ਼ਾਂਤ ਹੋਵੇ। ਹੈਪੀ ਦੀਵਾਲੀ!
ਇਨਸਾਨ ਹਮੇਸ਼ਾਂ Past ਅਤੇ Future ਦੇ ਚੱਕਰ ਵਿੱਚ ਹੀ ਫਸਿਆ ਰਹਿੰਦਾ ਹੈ। ਲੰਘਿਆ ਸਮਾਂ ਜ਼ਿਆਦਾਤਰ ਦੁੱਖੀ ਕਰਦਾ ਰਹਿੰਦਾ ਹੈ ਅਤੇ ਆਉਣ ਵਾਲਾ ਸਮਾਂ ਡਰਾਉਂਦਾ ਰਹਿੰਦਾ ਹੈ...
ਕਿਸਮਤ ਵਾਲੇ ਉਹ ਨਹੀਂ ਹੁੰਦੇ ਜਿਨ੍ਹਾਂ ਨੂੰ ਸਭ ਕੁਝ ਚੰਗਾ ਮਿਲਦਾ ਹੈ,
ਸਗੋਂ ਉਹ ਹੁੰਦੇ ਹਨ ਜਿੰਨ੍ਹਾਂ ਨੂੰ ਜੋ ਮਿਲਦਾ ਹੈ ਉਸੇ ਨੂੰ ਹੀ ਚੰਗਾ ਬਣਾ ਲੈਂਦੇ ਹਨ
ਜੇ ਆਈ ਪੱਤਝੜ ਤਾਂ ਫੇਰ ਕੀ ਹੈ,
ਤੂੰ ਅਗਲੀ ਰੁੱਤ ਵਿਚ ਯਕੀਨ ਰੱਖੀਂ,
ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ,
ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ...
ਸੁਰਜੀਤ ਪਾਤਰ
ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...
ਦੀਵੇ ਦੀ ਲਾਟ ਵਾਂਗ ਆਪਣੀ ਸੋਚ ਨੂੰ ਸਦਾ ਆਕਾਸ਼ ਵੱਲ ਉੱਚਾ ਰੱਖੋ। ਸ਼ੁਭ ਦੀਪਾਵਲੀ!
ਅਸੀਂ ਜੋ ਵੀ ਕਿਸੇ ਨੂੰ ਦੇਂਦੇ ਹਾਂ ਉਹ ਕਦੇ ਨਾ ਕਦੇ, ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜਰੂਰ ਮਿਲਦਾ। ਫ਼ਿਰ ਉਹ ਭਾਵੇਂ ਚੰਗਿਆਈ ਹੋਵੇ ਜਾਂ ਬੁਰਾਈ...
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਚੋਲਾ 52 ਰਾਜਿਆਂ ਦੀ ਆਜ਼ਾਦੀ ਬਣਿਆ, ਉਨ੍ਹਾਂ ਦੀ ਬਾਣੀ ਸਾਡੀ ਆਤਮਿਕ ਮੁਕਤੀ ਬਣੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਭਾਵਨਾਵਾਂ ਦਾ ਮਰ ਜਾਣਾ ਚੰਗੀ ਗੱਲ ਹੈ, ਜ਼ਿੰਦਗੀ-ਮੌਤ, ਖੁਸ਼ੀ- ਗ਼ਮੀ, ਪਾਉਣਾ-ਗਵਾਉਣਾ ਸਭ ਇੱਕ ਬਰਾਬਰ ਹੋ ਜਾਂਦਾ ਹੈ। ਜਿੰਨਾਂ ਚਿਰ ਖਾਹਿਸ਼ ਜਿਉਂਦੀ ਰਹਿੰਦੀ ਹੈ ਉਨਾਂ ਚਿਰ ਤੁਹਾਡਾ ਤੜਫਦੇ ਰਹਿਣਾ ਲਾਜ਼ਮੀ ਹੈ…
ਆਪਣੇ-ਆਪ ਤੇ ਯਕੀਨ ਹੋਣਾ ਬਹੁਤ ਜ਼ਿਆਦਾ ਜਰੂਰੀ ਹੈ, ਕਿਸੇ ਵੀ ਜੰਗ ਨੂੰ ਜਿੱਤਣ ਦੀ ਸ਼ੁਰੂਵਾਤ ਸਭ ਤੋਂ ਪਹਿਲਾਂ ਆਪਣਾ ਯਕੀਨ ਜਿੱਤਣ ਤੋਂ ਹੁੰਦੀ ਹੈ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਕਈ ਵਾਰੀ ਕਿਸਮਤ, ਲੋਕ ਅਤੇ ਹਲਾਤ ਏਨੇ ਵੀ ਬੁਰੇ ਨਹੀਂ ਹੁੰਦੇ, ਜਿੰਨ੍ਹੇ ਅਸੀਂ ਸੋਚ-ਸੋਚ ਕੇ ਬਣਾ ਦੇਂਦੇ ਹਾਂ...
ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨਾ ਅਤੇ ਦੀਨ-ਦੁਖੀਆਂ ਦੇ ਹੰਝੂ ਪੂੰਝਣਾ ਹੀ ਗੁਰੂ ਸਾਹਿਬ ਦਾ ਅਸਲ ਫ਼ਲਸਫ਼ਾ ਹੈ। ਆਓ ਇਸ ਪਵਿੱਤਰ ਦਿਹਾੜੇ ਇਹ ਪ੍ਰਣ ਕਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਜ਼ਿੰਦਗੀ ਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਜਿੰਨ੍ਹੀ ਹੋ ਸਕੇ ਦੂਜਿਆਂ ਦੀ ਮਦਦ ਕਰੋ ਅਤੇ ਮਦਦ ਕਰਕੇ ਭੁੱਲ ਜਾਓ...
ਇੱਕ ਦੀਵੇ ਤੋਂ ਹਜ਼ਾਰਾਂ ਦੀਵੇ ਬਾਲ਼ਣ ਨਾਲ ਵੀ ਉਸਦੀ ਆਪਣੀ ਰੌਸ਼ਨੀ ਘੱਟਦੀ ਨਹੀਂ; ਇਸੇ ਤਰ੍ਹਾਂ ਜ਼ਿੰਦਗੀ ਵਿੱਚ ਗਿਆਨ ਅਤੇ ਪਿਆਰ ਜਿੰਨਾ ਵੰਡੋਗੇ, ਓਨਾ ਹੀ ਵਧੇਗਾ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਘਰ ਵਿੱਚ ਹਾਸਿਆਂ ਦੀ ਛਣਕਾਰ ਹੋਵੇ ਅਤੇ ਚਿਹਰਿਆਂ 'ਤੇ ਨੂਰ ਝਲਕੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
Visuals "You May Like"
Captivating images and designs to brighten your day.