Visuals
Display pictures, wallpapers and image status collection
"Status" You May Like
A curated collection of wisdom and inspiration across different themes.
ਜ਼ਿਦੰਗੀ ਚ ਔਖੇ-ਸੌਖੇ ਵੇਲਿਆਂ ਲਈ ਆਪਣੇ-ਆਪ ਨੂੰ ਕਾਇਮ ਰੱਖਣਾ ਸਾਡੀ ਖ਼ੁਦ ਦੀ ਜਿੰਮੇਵਾਰੀ ਹੈ...
ਕੁੱਝ ਵੀ ਅਜਿਹਾ ਅਚਾਨਕ ਵਾਪਰਨਾ ਜੋ ਸਾਡੀ ਇੱਛਾ ਦੇ ਵਿਰੁੱਧ ਹੋਵੇ ਹਾਦਸਾ ਅਖਵਾਉਂਦਾ ਹੈ ਤੇ ਜ਼ਿੰਦਗੀ ਦੇ ਰਾਹਾਂ ਤੇ ਅਜਿਹੇ ਹਾਦਸੇ ਹਰ ਪਲ ਵਾਪਰਦੇ ਹਨ। ਪਰ ਸਫ਼ਰ ਫਿਰ ਵੀ ਜਾਰੀ ਰਹਿੰਦਾ ਹੈ, ਇਹੋ ਹੀ ਜ਼ਿੰਦਗੀ ਹੈ...
ਨਜ਼ਰੀਆ ਚੰਗਾ ਹੋਣ ਦਾ ਨਤੀਜਾ ਵੀ ਚੰਗਾ ਹੋਵੇ ਇਹ ਜਰੂਰੀ ਨਹੀਂ, ਪਰ ਨਜ਼ਰੀਆ ਬੁਰਾ ਹੋਣ ਨਾਲ ਨਤੀਜਾ ਜਰੂਰ ਬੁਰਾ ਹੁੰਦਾ ਹੈ...
ਜਿਸ ਘਰ 'ਚ ਮਾਪੇ, ਸਕੂਲ 'ਚ ਅਧਿਆਪਕ ਅਤੇ ਦੇਸ਼ 'ਚ ਨੇਤਾ ਪੱਖਪਾਤ ਕਰਨ ਲੱਗ ਜਾਣ ਉੱਥੇ ਕਦੇ ਵੀ ਏਕਤਾ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ...
ਖ਼ੁਸ਼ੀਆਂ ਦਾ ਇਹ ਪਵਿੱਤਰ ਦੀਪ ਤੁਹਾਡੇ ਰੋਮ-ਰੋਮ ਨੂੰ ਆਨੰਦ ਨਾਲ ਭਰ ਦੇਵੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਦੀਵਾਲੀ 'ਤੇ ਆਪਣੇ ਪੁਰਾਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਖ਼ਬਰ-ਸਾਰ ਜ਼ਰੂਰ ਲਵੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦਾਤਾ ਬੰਦੀ ਛੋੜ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਹਰ ਇਨਸਾਨ ਅੰਦਰ ਰੱਬ ਦਾ ਨੂਰ ਵੇਖਣਾ ਹੀ ਸੱਚਾ ਗਿਆਨ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਤੇਰਾ ਸਾਥ ਮਿਲਿਆ ਤਾਂ ਜ਼ਿੰਦਗੀ ਗੁਲਜ਼ਾਰ ਹੋ ਗਈ,
ਹਰ ਦੁਆ ਮੇਰੀ ਤੇਰੇ ਪਿਆਰ ਨਾਲ ਸਾਕਾਰ ਹੋ ਗਈ।
ਐਨੀਵਰਸਰੀ ਮੁਬਾਰਕ ❤️
ਕੁੱਝ ਕੁ ਅਹਿਸਾਸ ਹੀ ਇਹੋ ਜਿਹੇ ਹੁੰਦੇ ਨੇ ਜਿੰਨ੍ਹਾਂ ਨੂੰ ਅੱਗਿਓਂ ਅਹਿਸਾਸ ਮਿਲਦੇ ਹਨ। ਬਹੁਤੇ ਤਾਂ ਖਾਮੋਸ਼ ਹੋ ਜਾਂਦੇ ਨੇ ਜਾਂ ਫਿਰ ਮਰ ਹੀ ਜਾਂਦੇ ਨੇ...
ਬੰਦੀ ਛੋੜ ਦਾਤਾ ਜੀ ਨੇ ਸੰਸਾਰ ਨੂੰ ਸਿਖਾਇਆ ਕਿ ਆਪਣੀ ਆਜ਼ਾਦੀ ਦੇ ਨਾਲ-ਨਾਲ ਦੂਜਿਆਂ ਦੀ ਆਜ਼ਾਦੀ ਦਾ ਫ਼ਿਕਰ ਕਰਨਾ ਹੀ ਸੱਚਾ ਧਰਮ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਧਰਮ, ਨਿਆਂ ਅਤੇ ਮਰਿਆਦਾ ਦੀ ਪਾਲਣਾ ਕਰਨਾ ਹੀ ਸ੍ਰੀ ਰਾਮ ਚੰਦਰ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਸ਼ੁਭ ਦੀਪਾਵਲੀ!
ਆਪਣੀ ਸੋਚ ਅਨੁਸਾਰ ਹਰ ਸ਼ੈਅ ਨੂੰ ਵੇਖਣ ਵਾਲਾ ਇਨਸਾਨ ਆਪਣੇ ਹੀ ਖ਼ਿਆਲਾਂ ਦਾ ਕੈਦੀ ਬਣਕੇ ਜਿਉਂਦਾ ਹੈ...
ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮਿਹਰ ਸਦਕਾ ਤੁਹਾਡਾ ਘਰ-ਪਰਿਵਾਰ ਸਦਾ ਚੜ੍ਹਦੀ ਕਲਾ, ਸੇਵਾ ਅਤੇ ਸਿਮਰਨ ਵਿੱਚ ਲੀਨ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਦੀਵਾਲੀ ਦੀ ਮਿਠਾਸ ਹਰ ਉਸ ਘਰ ਤੱਕ ਪਹੁੰਚੇ ਜਿੱਥੇ ਗ਼ਰੀਬੀ ਦਾ ਹਨੇਰਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਯਾਦਾਂ ਤੇਰੀਆਂ ਸੌਣ ਨਹੀਂ ਦਿੰਦੀਆਂ, ਤੇ ਬੇਵਫ਼ਾਈਆਂ ਤੇਰੀਆਂ ਰੋਣ ਨਹੀਂ ਦਿੰਦੀਆਂ...
ਤੁਹਾਡੇ ਘਰ ਦਾ ਹਰ ਜੀਅ ਸਦਾ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਜੇਕਰ ਕੋਈ ਤੁਹਾਨੂੰ ਆਪਣੇ ਰਾਜ਼ ਦੱਸਦਾ ਹੈ ਤਾਂ ਸਮਝ ਲਵੋ ਕਿ ਉਸ ਨੇ ਆਪਣੀ ਇੱਜ਼ਤ ਤੁਹਾਡੇ ਹਵਾਲੇ ਕਰ ਦਿੱਤੀ ਹੈ। ਉਸਨੂੰ ਸਾਂਭਣਾ ਜਾਂ ਰੋਲਣਾ ਤੁਹਾਡੇ ਹੱਥ ਵਿੱਚ ਹੈ...
ਜਦੋਂ ਹੱਥ ਨਾਲ ਹੱਥ ਮਿਲਦਾ ਹੈ ਅਤੇ ਦਿਲ ਨਾਲ ਦਿਲ ਜੁੜਦਾ ਹੈ, ਤਾਂ ਸਮਾਜ ਦਾ ਹਰ ਹਨੇਰਾ ਆਪਣੇ-ਆਪ ਖ਼ਤਮ ਹੋ ਜਾਂਦਾ ਹੈ। ਆਪਸੀ ਏਕਤਾ ਦਾ ਇਹ ਦੀਪ ਸਦਾ ਜਲਦਾ ਰਹੇ, ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੋਸਤੀ ਹਮੇਸ਼ਾਂ ਸਿੱਧੇ-ਸਾਧੇ ਬੰਦੇ ਨਾਲ ਹੀ ਨਿਭਦੀ ਆ, ਬਹੁਤੇ ਸਿਆਣੇ ਤਾਂ ਲੋੜ ਪੈਣ ਤੇ ਨਫ਼ੇ-ਨੁਕਸਾਨ ਬਾਰੇ ਸੋਚਣ ਲੱਗ ਜਾਂਦੇ ਨੇ...
ਜਿੱਥੇ ਨੇਕ ਨੀਅਤ ਹੁੰਦੀ ਹੈ, ਉੱਥੇ ਰੱਬੀ ਰੌਸ਼ਨੀ ਆਪੇ ਹੀ ਰਾਹ ਪੱਧਰਾ ਕਰ ਦਿੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਤੇਰੇ ਚਿਹਰੇ ਦੀ ਮੁਸਕਾਨ ਮੇਰੇ ਲਈ ਦੁਨੀਆ ਦੀ ਹਰ ਕੀਮਤੀ ਸ਼ੈਅ ਤੋਂ ਵੀ ਕੀਮਤੀ ਆ, ਹੱਸਦੀ ਰਿਹਾ ਕਰ ਮੈਨੂੰ ਅਮੀਰਾਂ ਵਾਲੀ ਫੀਲਿੰਗ ਆਉਂਦੀ ਆ, ਹੈਪੀ ਬਰਥਡੇ ਮੇਰੀ ਜਾਨ...
ਜੇ ਸਭ ਕੁੱਝ ਮਿਲ ਗਿਆ ਤਾਂ ਉਮੀਦ ਕਿਸ ਚੀਜ਼ ਦੀ ਕਰੋਗੇ,
ਅਧੂਰੀਆਂ ਇੱਛਾਵਾਂ ਹੀ ਜ਼ਿੰਦਗੀ ਜੀਣ ਦਾ ਕਾਰਣ ਬਣਦੀਆਂ ਹਨ...
ਰਿਸ਼ਤਿਆਂ ਵਿੱਚ ਇੱਜ਼ਤ ਹੋਵੇ ਤਾਂ ਪਿਆਰ ਆਪਣੇ ਆਪ ਵੱਧਦਾ ਜਾਂਦਾ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਜਾਪੇ, ਸੱਚ ਦਾ ਇੱਕ ਨਿੱਕਾ ਜਿਹਾ ਦੀਵਾ ਵੀ ਉਸਦਾ ਘੁਮੰਡ ਤੋੜਨ ਲਈ ਕਾਫ਼ੀ ਹੁੰਦਾ ਹੈ। ਧਰਮ ਦੀ ਜਿੱਤ ਦਾ ਇਹ ਤਿਉਹਾਰ ਮੁਬਾਰਕ ਹੋਵੇ, ਹੈਪੀ ਦੀਵਾਲੀ!
ਸੱਚੇ ਮਨ ਨਾਲ ਕੀਤੀ ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਬੜੀ ਕਮਜ਼ੋਰ ਹੁੰਦੀ ਯਾਦਦਾਸ਼ਤ ਲੋਕਾਂ ਦੀ, ਇੱਕ ਪਲ ਚ ਅਹਿਸਾਨ ਭੁੱਲ ਜਾਂਦੇ ਨੇ ਤੇ ਦੋ-ਚਾਰ ਪਲਾਂ ਚ ਇਨਸਾਨ...
ਜਿਸਨੇ ਮੈਨੂੰ ਆਪਣੀ ਉਂਗਲ ਫੜ ਕੇ ਤੁਰਨਾ ਸਿਖਾਇਆ, ਅੱਜ ਦਿਲ ਕਰਦਾ ਹੈ ਉਸਦੇ ਕਦਮਾਂ 'ਚ ਸਾਰੀ ਦੁਨੀਆ ਦੀਆਂ ਖੁਸ਼ੀਆਂ ਰੱਖ ਦਵਾਂ। ਮੇਰੀ ਪਿਆਰੀ ਮਾਂ ਨੂੰ ਜਨਮਦਿਨ ਮੁਬਾਰਕ...
ਖੁਸ਼ੀ ਵੇਲ੍ਹੇ ਕਿਸੇ ਨੂੰ ਵਧਾਈ ਦੇਣੀ ਭਾਵੇਂ ਭੁੱਲ ਜਾਓ ਪਰ ਔਖੇ ਵੇਲੇ ਕਿਸੇ ਨੂੰ ਸਹਾਰਾ ਦੇਣਾ ਕਦੇ ਨਾ ਭੁੱਲੋ ਕਿਉਂਕਿ ਔਖੇ ਵੇਲੇ ਹੀ ਆਪਣੇ-ਬੇਗਾਨਿਆਂ ਦੀ ਪਛਾਣ ਕਰਾਉਂਦੇ ਨੇ...
ਰਲ ਕੇ ਬਰਦਾਸ਼ਤ ਕੀਤੀਆਂ ਮੁਸੀਬਤਾਂ, ਅਨੰਦਮਈ ਰਿਸ਼ਤੇ ਉਸਾਰਦੀਆਂ ਹਨ...
Visuals "You May Like"
Captivating images and designs to brighten your day.