Visuals
Display pictures, wallpapers and image status collection
"Status" You May Like
A curated collection of wisdom and inspiration across different themes.
ਆਮ ਤੌਰ ਤੇ ਧੁੱਪ ਕਿਸੇ ਵੀ ਰੰਗ ਨੂੰ ਫਿੱਕਾ ਕਰ ਦੇਂਦੀ ਹੈ ਪਰ ਮਿਹਨਤ ਦੀ ਧੁੱਪ ਜਿੰਨੀ ਜਿਆਦਾ ਤੇਜ਼ ਤੇ ਤਿੱਖੀ ਹੁੰਦੀ ਹੈ ਇਨਸਾਨ ਦੀ ਸਫ਼ਲਤਾ ਦਾ ਰੰਗ ਉਨ੍ਹਾਂ ਜਿਆਦਾ ਗੂੜਾ ਅਤੇ ਚਮਕਾਰਦਾਰ ਹੁੰਦਾ ਜਾਂਦਾ ਹੈ।
ਜਦੋਂ ਅਸੀਂ ਦੂਜਿਆਂ ਦੇ ਭਲੇ ਲਈ ਸੋਚਦੇ ਹਾਂ, ਤਾਂ ਰੱਬ ਸਾਡੇ ਰਾਹਾਂ ਵਿੱਚ ਚਾਨਣ ਆਪੇ ਕਰ ਦਿੰਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਗੁਰੂ ਦੇ ਸ਼ਬਦ ਦਾ ਦੀਵਾ ਹਰ ਪਲ ਬਲਦਾ ਰੱਖੋ ਤਾਂ ਜੋ ਜੀਵਨ ਵਿੱਚ ਕਦੇ ਭਟਕਣਾ ਨਾ ਆਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਇੱਕੋ ਮਿੱਟੀ ਦੇ ਬਣੇ ਹਾਂ ਅਸੀਂ ਸਾਰੇ, ਫਿਰ ਦਿਲਾਂ ਵਿੱਚ ਦੂਰੀਆਂ ਕਿਉਂ? ਆਓ ਨਫ਼ਰਤ ਦੀਆਂ ਕੰਧਾਂ ਢਾਹ ਕੇ ਭਾਈਚਾਰੇ ਦਾ ਦੀਵਾ ਬਾਲ਼ੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਦੋਸਤੀ ਹਮੇਸ਼ਾਂ ਸਿੱਧੇ-ਸਾਧੇ ਬੰਦੇ ਨਾਲ ਹੀ ਨਿਭਦੀ ਆ, ਬਹੁਤੇ ਸਿਆਣੇ ਤਾਂ ਲੋੜ ਪੈਣ ਤੇ ਨਫ਼ੇ-ਨੁਕਸਾਨ ਬਾਰੇ ਸੋਚਣ ਲੱਗ ਜਾਂਦੇ ਨੇ...
ਸਮਾਜ ਵਿੱਚੋਂ ਭੇਦਭਾਵ ਮਿਟਾ ਕੇ ਬਰਾਬਰੀ ਦਾ ਮਾਹੌਲ ਸਿਰਜਣਾ ਹੀ ਸਭ ਤੋਂ ਵੱਡਾ ਦੀਪ-ਉਤਸਵ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਕਿਸੇ ਦੀ ਮਦਦ ਕਰਕੇ ਜੋ ਖ਼ੁਸ਼ੀ ਮਿਲਦੀ ਹੈ, ਉਸਦਾ ਕੋਈ ਮੁਕਾਬਲਾ ਨਹੀਂ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਉਮੀਦਾਂ ਦਾ ਦੀਵਾ ਸਦਾ ਬਲਦਾ ਰੱਖੋ, ਸਵੇਰਾ ਜ਼ਰੂਰ ਆਵੇਗਾ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਵੀਰੇ, ਤੂੰ ਸਿਰਫ ਮੇਰਾ ਵੱਡਾ ਭਰਾ ਨਹੀਂ ਹੈਂ, ਬਲਕਿ ਤੂੰ ਮੇਰਾ ਸਭ ਤੋਂ ਕਰੀਬੀ ਅਤੇ ਸੱਚਾ ਦੋਸਤ ਵੀ ਹੈਂ। ਹੈਪੀ ਬਰਥਡੇ...
ਬਨੇਰਿਆਂ 'ਤੇ ਦੀਵੇ ਤਾਂ ਅਸੀਂ ਹਰ ਸਾਲ ਬਾਲ਼ਦੇ ਹਾਂ, ਆਓ ਇਸ ਵਾਰ ਗੁਰੂ ਦੀ ਬਾਣੀ ਅਤੇ ਸ਼ਬਦ ਨਾਲ ਆਪਣੇ ਮਨ ਅੰਦਰਲਾ ਭਰਮ-ਹਨੇਰਾ ਵੀ ਦੂਰ ਕਰੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜੀਵਨ ਵਿੱਚ ਆਨੰਦ ਉਹੀ ਮਾਣ ਸਕਦਾ ਹੈ ਜੋ ਵਰਤਮਾਨ ਪਲ ਵਿੱਚ ਜਿਊਣਾ ਜਾਣਦਾ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਅਸਾਂ ਤਾਂ ਚਾਨਣ ਭਾਲਣਾ,
ਭਾਵੇਂ ਬਲਣ ਕਪਾਹਾਂ,
ਅਸਾਂ ਤਾਂ ਸੂਰਜ ਗਾਹਣਾ,
ਭਾਵੇਂ ਸੜਨ ਨਿਗਾਹਾਂ,
ਸਾਡੇ ਰੋਹ ਨੂੰ ਠੱਲ੍ਹਣ ਲਈ,
ਪਏ ਵਗਣ ਝਨਾਵਾਂ,
ਅਸੀਂ ਤਾਂ ਕਤਰੇ ਰੱਤ ਦੇ,
ਪਏ ਕਰੀਏ ਛਾਵਾਂ
ਸੁਰਜੀਤ ਪਾਤਰ
ਦੀਵਾਲੀ ਦਾ ਚਾਨਣ ਤੁਹਾਡੇ ਅੰਦਰਲੇ ਡਰ ਨੂੰ ਦੂਰ ਕਰਕੇ ਆਤਮ-ਵਿਸ਼ਵਾਸ ਭਰੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਜ਼ਿੰਦਗੀ ਦਾ ਹਰ ਪਲ ਅਨਮੋਲ ਹੈ, ਆਓ ਇਸਨੂੰ ਤਿਉਹਾਰਾਂ ਦੇ ਚਾਨਣ ਨਾਲ ਹੋਰ ਵੀ ਹਸੀਨ ਬਣਾਈਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਹਰ ਕਿਸੇ ਦੀ ਜ਼ਿੰਦਗੀ ਦੀ ਕਿਤਾਬ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਜ਼ਿੰਦਗੀ ਦੇ ਇਮਤਿਹਾਨ ਵੀ ਵੱਖ ਹੁੰਦੇ ਹਨ ਅਤੇ ਨਤੀਜ਼ੇ ਵੀ...
ਕਿਸੇ ਵੀ ਨਵੀਂ ਸ਼ੁਰੂਵਾਤ ਲਈ, ਕਿਸੇ ਪੁਰਾਣੇ ਦਾ ਖ਼ਤਮ ਹੋਣਾ ਲਾਜ਼ਮੀ ਹੈ, ਚਲਦੇ ਰਹਿਣਾ ਹੀ ‘ਜ਼ਿੰਦਗੀ’ ਹੈ..
ਰੱਬ ਖੁਦ ਧਰਤੀ ਦੇ ਹਰ ਕੋਨੇ ਵਿੱਚ ਨਹੀਂ ਪਹੁੰਚ ਸਕਦਾ ਸੀ, ਇਸੇ ਲਈ ਉਸਨੇ 'ਮਾਂ' ਬਣਾਈ। ਹੈਪੀ ਬਰਥਡੇ ਮੇਰੀ ਪਿਆਰੀ ਬੇਬੇ..
ਮਨ ਦੀਆਂ ਗ਼ੁਲਾਮੀਆਂ ਕੱਟਣ ਵਾਲੇ ਦਾਤੇ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਘਰ ਦੇ ਬਨੇਰੇ ਸਜਾਉਣ ਦੇ ਨਾਲ-ਨਾਲ ਦਿਲ ਦੀ ਧਰਤੀ ਨੂੰ ਵੀ ਪਵਿੱਤਰ ਬਣਾਈਏ। ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ!
ਹਰ ਇਨਸਾਨ ਅੰਦਰ ਰੱਬ ਦਾ ਨੂਰ ਵੇਖਣਾ ਹੀ ਸੱਚਾ ਗਿਆਨ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਦੀਵਾਲੀ ਦੀ ਜੋਤ ਨਾਲ ਤੁਹਾਡੇ ਮਨ ਦੇ ਸਾਰੇ ਭਰਮ-ਭੁਲੇਖੇ ਦੂਰ ਹੋਣ ਅਤੇ ਆਤਮਾ ਸ਼ਾਂਤ ਹੋਵੇ। ਹੈਪੀ ਦੀਵਾਲੀ!
ਜ਼ਿੰਦਗੀ ਵਿੱਚ ਮੁੜ-ਮੁੜ ਕੇ ਪਿੱਛੇ ਵੇਖਦੇ ਰਹਿਣ ਨਾਲ ਅੱਗੇ ਵਧਣਾ ਔਖਾ ਹੋ ਜਾਂਦਾ ਹੈ...
ਤੁਹਾਡੀ ਮੁਸਕਾਨ ਦੀ ਚਮਕ ਦੀਵਿਆਂ ਦੀ ਲੋਅ ਨਾਲੋਂ ਵੀ ਵੱਧ ਪਿਆਰੀ ਲੱਗੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਬਾਪੂ ਦਾ ਸਿਰ ਤੇ ਸਾਇਆ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ, ਰੱਬ ਮੇਰੇ ਬਾਪੂ ਨੂੰ ਹਮੇਸ਼ਾ ਤੰਦਰੁਸਤ ਤੇ ਸਲਾਮਤ ਰੱਖੇ। ਹੈਪੀ ਬਰਥਡੇ ਪਾਪਾ...
ਛਾਂ ਦਾ ਅਨੰਦ ਮਾਨਣ ਲਈ ਪਹਿਲਾਂ ਰੁੱਖ ਲਾਉਣਾ ਅਤੇ ਪਾਲਣਾ ਜ਼ਰੂਰੀ ਹੈ, ਹਰ ਕੋਈ ਸੁੱਖ ਸੰਘਰਸ਼ ਅਤੇ ਘਾਲਣਾ ਤੋਂ ਬਾਅਦ ਹੀ ਹਾਸਿਲ ਹੁੰਦਾ ਹੈ...
ਪਰਮਾਤਮਾ ਕਰੇ ਤੁਹਾਡੇ ਘਰ ਵਿੱਚ ਏਕਤਾ, ਆਪਸੀ ਸਮਝ ਅਤੇ ਬੇਸ਼ੁਮਾਰ ਪਿਆਰ ਦਾ ਵਾਸ ਹੋਵੇ, ਜਿੱਥੇ ਹਰ ਕੋਈ ਖੁੱਲ੍ਹ ਕੇ ਜੀਅ ਸਕੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਤੁਹਾਡੀ ਮਿਹਨਤ ਨੂੰ ਰੰਗ ਭਾਗ ਲੱਗਣ ਅਤੇ ਕਾਮਯਾਬੀ ਤੁਹਾਡੇ ਕਦਮ ਚੁੰਮੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਯਾਦਾਂ ਹਮੇਸ਼ਾਂ ਉਸ ਦਿਲ ਵਿੱਚ ਵਸਦੀਆਂ ਨੇ ਜਿਸ ਦਿਲ ਵਿੱਚ ਅਹਿਸਾਸ ਅਤੇ ਪਿਆਰ ਦਾ ਵਾਸ ਹੋਵੇ, ਨਫਰਤ ਅਤੇ ਗੁੱਸੇ ਨਾਲ ਭਰੇ ਦਿਲ ਵਿੱਚ ਯਾਦਾਂ ਕਦੇ ਫੇਰਾ ਨਹੀਂ ਪਾਉਂਦੀਆਂ...
ਮਾਪਿਆਂ ਦੇ ਚਿਹਰੇ ਦੀ ਮੁਸਕਾਨ ਹੀ ਦੀਵਾਲੀ ਦਾ ਸਭ ਤੋਂ ਵੱਡਾ ਚਾਨਣ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਪਰਿਵਾਰ ਉਹ ਛਾਂ ਹੈ ਜੋ ਜ਼ਿੰਦਗੀ ਦੀ ਹਰ ਤਪਦੀ ਧੁੱਪ ਵਿੱਚ ਠੰਢਕ ਬਖ਼ਸ਼ਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
Visuals "You May Like"
Captivating images and designs to brighten your day.