Sufi Status in Punjabi
Mystical poetry of love and divine connection
"Status" You May Like
A curated collection of wisdom and inspiration across different themes.
ਕਿਸੇ ਦੀ ਵੀ ਜ਼ਿੰਦਗੀ ਕਦੇ ਸੰਪੂਰਨ ਨਹੀਂ ਹੋ ਸਕਦੀ, ਪਰ ਜੇਕਰ ਨਜ਼ਰੀਆ ਸਹੀ ਹੋਵੇ ਅਤੇ ਅੰਨ੍ਹੇ-ਵਾਹ ਦੌੜ ਤੋਂ ਬਚਿਆ ਜਾਵੇ ਤਾਂ ਸੌਖੀ ਜ਼ਰੂਰ ਹੋ ਸਕਦੀ ਆ...
ਬੜੀ ਕਮਜ਼ੋਰ ਹੁੰਦੀ ਯਾਦਦਾਸ਼ਤ ਲੋਕਾਂ ਦੀ, ਇੱਕ ਪਲ ਚ ਅਹਿਸਾਨ ਭੁੱਲ ਜਾਂਦੇ ਨੇ ਤੇ ਦੋ-ਚਾਰ ਪਲਾਂ ਚ ਇਨਸਾਨ...
ਸਾਲ ਭਰ ਦੀਆਂ ਰੁਝੇਵਿਆਂ ਭਰੀਆਂ ਦੂਰੀਆਂ ਨੂੰ ਮਿਟਾ ਕੇ ਇੱਕ ਦੂਜੇ ਨੂੰ ਗਲ਼ੇ ਲਗਾਉਣ ਦਾ ਪਵਿੱਤਰ ਮੌਕਾ ਹੈ ਦੀਵਾਲੀ। ਰਿਸ਼ਤਿਆਂ ਵਿੱਚ ਪਿਆਰ ਦਾ ਦੀਵਾ ਸਦਾ ਬਾਲ਼ੀ ਰੱਖੋ, ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੁਨੀਆਂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਇਹੋ ਜਿਹੀਆਂ ਹਨ ਜਿਨ੍ਹਾਂ ਦਾ ਇਲਾਜ਼ ਸੰਭਵ ਨਹੀਂ ਜਿਨ੍ਹਾਂ ਵਿੱਚੋਂ ਇੱਕ ਬਿਮਾਰੀ ਹੈ ਇਕੱਲਾਪਨ...
ਆਓ ਇਸ ਤਿਉਹਾਰ 'ਤੇ ਆਪਣਿਆਂ ਨੂੰ ਇਹ ਅਹਿਸਾਸ ਕਰਵਾਈਏ ਕਿ ਉਹ ਸਾਡੇ ਲਈ ਕਿੰਨੇ ਖ਼ਾਸ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ਵਿੱਚ ਬਲਦੇ ਦੀਵੇ ਰੂਹ ਨੂੰ ਸ਼ਾਂਤੀ ਦਾ ਅਨੋਖਾ ਅਹਿਸਾਸ ਬਖ਼ਸ਼ਦੇ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਮੇਰੇ ਹਰ ਡਿੱਗਦੇ ਹੰਝੂ ਨੂੰ ਇੱਕ ਸੱਚੀ ਮੁਸਕਰਾਹਟ ਵਿੱਚ ਬਦਲਣ ਵਾਲੀ ਰੱਬੀ ਰੂਹ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ...
ਅਸਾਂ ਤਾਂ ਚਾਨਣ ਭਾਲਣਾ,
ਭਾਵੇਂ ਬਲਣ ਕਪਾਹਾਂ,
ਅਸਾਂ ਤਾਂ ਸੂਰਜ ਗਾਹਣਾ,
ਭਾਵੇਂ ਸੜਨ ਨਿਗਾਹਾਂ,
ਸਾਡੇ ਰੋਹ ਨੂੰ ਠੱਲ੍ਹਣ ਲਈ,
ਪਏ ਵਗਣ ਝਨਾਵਾਂ,
ਅਸੀਂ ਤਾਂ ਕਤਰੇ ਰੱਤ ਦੇ,
ਪਏ ਕਰੀਏ ਛਾਵਾਂ
ਸੁਰਜੀਤ ਪਾਤਰ
ਆਮ ਤੌਰ ਤੇ ਧੁੱਪ ਕਿਸੇ ਵੀ ਰੰਗ ਨੂੰ ਫਿੱਕਾ ਕਰ ਦੇਂਦੀ ਹੈ ਪਰ ਮਿਹਨਤ ਦੀ ਧੁੱਪ ਜਿੰਨੀ ਜਿਆਦਾ ਤੇਜ਼ ਤੇ ਤਿੱਖੀ ਹੁੰਦੀ ਹੈ ਇਨਸਾਨ ਦੀ ਸਫ਼ਲਤਾ ਦਾ ਰੰਗ ਉਨ੍ਹਾਂ ਜਿਆਦਾ ਗੂੜਾ ਅਤੇ ਚਮਕਾਰਦਾਰ ਹੁੰਦਾ ਜਾਂਦਾ ਹੈ।
ਦੀਵਾਲੀ ਦੇ ਦੀਵੇ ਤੁਹਾਡੇ ਘਰ ਦੇ ਹਰ ਰਿਸ਼ਤੇ ਨੂੰ ਹੋਰ ਪਵਿੱਤਰ ਬਣਾਉਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਮੰਤਰਾਂ ਦੀ ਪਵਿੱਤਰ ਧੁਨੀ ਅਤੇ ਦੀਵਿਆਂ ਦੀ ਮੱਠੀ-ਮੱਠੀ ਲੋਅ ਤੁਹਾਡੇ ਮਨ ਨੂੰ ਰੱਜਵਾਂ ਸਕੂਨ ਅਤੇ ਪਰਿਵਾਰ ਨੂੰ ਲੰਮੀ ਉਮਰ ਬਖ਼ਸ਼ੇ। ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ!
ਜ਼ੁਬਾਨ ਸੁਧਰ ਜਾਵੇ ਤਾਂ, ਜ਼ਿੰਦਗੀ ਸੁਧਰਨ ਵਿੱਚ ਵਕਤ ਨਹੀਂ ਲੱਗਦਾ…
ਦੀਵਾਲੀ ਦੀ ਜੋਤ ਨਾਲ ਤੁਹਾਡੇ ਮਨ ਦੇ ਸਾਰੇ ਭਰਮ-ਭੁਲੇਖੇ ਦੂਰ ਹੋਣ ਅਤੇ ਆਤਮਾ ਸ਼ਾਂਤ ਹੋਵੇ। ਹੈਪੀ ਦੀਵਾਲੀ!
ਦਿਲਾਂ ਦਾ ਬੋਝ ਹਲਕਾ ਕਰੋ ਅਤੇ ਮੁਸਕਾਨਾਂ ਦੇ ਦੀਵੇ ਜਗਾਓ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੁਨੀਆ ਵਿੱਚ ਵੀਰਾਂ ਨਾਲ ਹੀ ਸਾਰੀਆਂ ਰੌਣਕਾਂ ਨੇ, ਤੇ ਮੇਰੇ ਵੀਰਾਂ ਨਾਲ ਹੀ ਮੇਰੀ ਅਸਲੀ ਸਰਦਾਰੀ ਹੈ। ਹੈਪੀ ਬਰਥਡੇ ਵੀਰੇ...
ਮਿੱਟੀ ਦਾ ਇੱਕ ਨਿੱਕਾ ਜਿਹਾ ਦੀਵਾ ਸਾਨੂੰ ਸਿਖਾਉਂਦਾ ਹੈ ਕਿ ਹਨੇਰਾ ਭਾਵੇਂ ਕਿੰਨਾ ਵੀ ਸੰਘਣਾ ਹੋਵੇ, ਨੇਕੀ ਅਤੇ ਉਮੀਦ ਦੀ ਇੱਕ ਲਾਟ ਹੀ ਉਸਦਾ ਵਜੂਦ ਮਿਟਾਉਣ ਲਈ ਕਾਫ਼ੀ ਹੁੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੀਵੇ ਵਾਂਗ ਬਲਣਾ ਸਿੱਖੋ ਤਾਂ ਜੋ ਤੁਹਾਡੀ ਹੋਂਦ ਕਿਸੇ ਦੇ ਕੰਮ ਆ ਸਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਦੀਵੇ ਦੀ ਲਾਟ ਸਾਨੂੰ ਇਹ ਸਿਖਾਉਂਦੀ ਹੈ ਕਿ ਹੰਕਾਰ ਤੋਂ ਬਿਨਾਂ ਵੀ ਚਮਕਿਆ ਜਾ ਸਕਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਅੱਗੇ ਵਧਣ ਲਈ ਕਦਮ ਪੁੱਟਣਾ ਜ਼ਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ...
ਦੀਵਾਲੀ ਦੀ ਪਵਿੱਤਰ ਸੰਧਿਆ ਤੁਹਾਡੇ ਵੇਹੜੇ ਸ਼ਾਂਤੀ ਅਤੇ ਰਿਸ਼ਤਿਆਂ ਵਿੱਚ ਮਿਠਾਸ ਘੋਲ ਜਾਵੇ। ਸ਼ੁਭ ਦੀਪਾਵਲੀ!
ਤੁਸੀਂ ਕਿਸੇ ਨੂੰ ਖੁਸ਼ ਕਰਨ ਲਈ ਆਪਣੀ ਜਿੰਨ੍ਹੀ ਮਰਜ਼ੀ ਵਾਹ ਲਾ ਲਵੋ, ਅਗਲਾ ਬੰਦਾ ਫ਼ਿਰ ਵੀ ਖੁਸ਼ ਨਾ ਹੋਣ ਦਾ ਕੋਈ ਨਾ ਕੋਈ ਕਾਰਣ ਲੱਭ ਹੀ ਲੈਂਦਾ...
ਜੋਬਨ ਰੁੱਤੇ ਜੋ ਵੀ ਮਰਦਾ,
ਫੁੱਲ ਬਣੇ ਜਾਂ ਤਾਰਾ,
ਜੋਬਨ ਰੁੱਤੇ ਆਸ਼ਕ ਮਰਦੇ,
ਜਾਂ ਕੋਈ ਕਰਮਾਂ ਵਾਲਾ,
ਯਾ ਉਹ ਮਰਨ ਕਿ ਜਿਨ੍ਹਾਂ ਲਿਖਾਏ,
ਹੰਝੂਆਂ ਨਾਲ ਨਸੀਬੇ,
ਯਾ ਉਹ ਮਰਨ ਕਿ ਜਿਨ੍ਹਾਂ ਦੀ ਕਬਰੇ,
ਦੀਵਾ ਬਲੇ ਨਾ ਕਾਰਾ...
ਸ਼ਿਵ ਕੁਮਾਰ ਬਟਾਲਵੀ
ਦੂਜਿਆਂ ਨੂੰ ਖੁਸ਼ ਕਰਦਾ-ਕਰਦਾ ਬੰਦਾ ਅਕਸਰ ਆਪਣੀ ਖੁਸ਼ੀ ਗਵਾ ਲੈਂਦਾ...
ਅਸਲ ਦੀਵਾਲੀ ਉਹੀ ਹੈ ਜਦੋਂ ਅਸੀਂ ਆਪਣੇ ਅੰਦਰਲੇ ਅਹੰਕਾਰ ਅਤੇ ਕ੍ਰੋਧ ਨੂੰ ਮਿਟਾ ਕੇ ਮਰਿਆਦਾ ਪੁਰਸ਼ੋਤਮ ਰਾਮ ਦੇ ਦਰਸਾਏ ਸੱਚ ਦੇ ਮਾਰਗ 'ਤੇ ਤੁਰੀਏ। ਹੈਪੀ ਦੀਵਾਲੀ!
ਦੀਵਾਲੀ ਦੀ ਇਹ ਸ਼ਾਮ ਤੁਹਾਡੀ ਜ਼ਿੰਦਗੀ ਨੂੰ ਹਾਸਿਆਂ ਦੇ ਹਾਰ ਨਾਲ ਸ਼ਿੰਗਾਰੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਿੱਟੀ ਦੇ ਦੀਵੇ ਬਣਾਉਣ ਵਾਲੇ ਗ਼ਰੀਬ ਕਾਰੀਗਰਾਂ ਦੀ ਮਿਹਨਤ ਦਾ ਮੁੱਲ ਪਾਓ, ਤਾਂ ਜੋ ਉਨ੍ਹਾਂ ਦੇ ਘਰਾਂ ਵਿੱਚ ਵੀ ਦੀਵਾਲੀ ਦੀ ਰੌਣਕ ਮੁਸਕੁਰਾ ਸਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਨਵੀਂ ਸੋਚ, ਨਵਾਂ ਉਤਸ਼ਾਹ ਅਤੇ ਨਵੀਂ ਊਰਜਾ ਨਾਲ ਆਪਣੀ ਮੰਜ਼ਿਲ ਵੱਲ ਵਧੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਜਿੰਨ੍ਹਾਂ ਚੀਜ਼ਾਂ ਲਈ ਅਸੀਂ ਅਰਦਾਸਾਂ ਕਰ ਰਹੇ ਹੁੰਦੇ ਹਾਂ, ਇੱਕ ਪੜਾਓ ਤੇ ਆ ਕੇ ਅਸੀਂ ਜ਼ਰੂਰ ਸੋਚਦੇ ਹਾਂ ਕਿ ਸ਼ੁਕਰ ਹੈ, ਉਹ ਚੀਜ਼ਾਂ ਨਹੀਂ ਮਿਲੀਆਂ...
ਨਿਰਭਉ ਅਤੇ ਨਿਰਵੈਰ ਹੋ ਕੇ ਜਿਊਣਾ ਹੀ ਛੇਵੇਂ ਪਾਤਸ਼ਾਹ ਦਾ ਮਹਾਨ ਸੰਦੇਸ਼ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਆਓ ਆਪਸੀ ਸ਼ੰਕੇ ਦੂਰ ਕਰਕੇ ਦਿਲਾਂ ਨੂੰ ਸਾਫ਼ ਸ਼ੀਸ਼ੇ ਵਾਂਗ ਬਣਾਈਏ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
Visuals "You May Like"
Captivating images and designs to brighten your day.