ਜੇਕਰ ਅਸੀਂ ਆਉਣ ਵਾਲੇ ਕੱਲ ਦੀ ਹਸੀਨ ਸਵੇਰ ਵੇਖਣਾ ਚਾਉਂਦੇ ਹਾਂ ਤਾਂ ਸਾਨੂੰ ਆਪਣੇ ਅੱਜ ਦੀਆਂ ਕਾਲੀਆਂ ਰਾਤਾਂ ਦਾ ਸਾਹਮਣਾ ਕਰਨਾ ਹੀ ਪਵੇਗਾ।
Beautiful Hardwork Quotes: Proof That Your Dedication Pays Off
Find deep inner strength with our hard work motivational quotes. Read powerful quotes about success and hard work that prove dedication brings true results.
ਮੱਥੇ ਦੀਆਂ ਲਕੀਰਾਂ ਬਣਾਉਣ ਖਾਤਿਰ ਹੱਥਾਂ ਦੀਆਂ ਲਕੀਰਾਂ ਘਸਾਉਣੀਆ ਹੀ ਪੈਂਦੀਆਂ ਨੇ...
ਜਦੋਂ ਇੱਕ ਰਾਹ ਬੰਦ ਹੁੰਦਾ ਹੈ ਤਾਂ ਕਈ ਹੋਰ ਰਾਹ ਖੁੱਲ ਜਾਂਦੇ ਨੇ ਬਸ਼ਰਤੇ ਅਸੀਂ ਖ਼ੁਦ ਨਾ ਰੁਕ ਜਾਈਏ...
ਆਪਣੀ ਜ਼ਿੰਦਗੀ ਦੀ ਕਿਤਾਬ ਦੇ ਪਹਿਲੇ Chapter ਦੀ ਤੁਲਨਾ ਕਦੇ ਵੀ ਕਿਸੇ ਹੋਰ ਦੀ ਜ਼ਿੰਦਗੀ ਦੀ ਕਿਤਾਬ ਦੇ 20ਵੇਂ Chapter ਨਾਲ ਨਾ ਕਰੋ...
ਯਕੀਨ ਹੋਵੇ ਤਾਂ ਪਹਾੜ ਤੋੜ ਕੇ ਰਾਸਤਾ ਬਣਾਇਆ ਜਾ ਸਕਦਾ ਹੈ ਪਰ ਜੇਕਰ ਯਕੀਨ ਨਾ ਹੋਵੇ ਤਾਂ ਬਣੇ ਹੋਏ ਰਸਤਿਆਂ ਤੇ ਵੀ ਚੱਲਣਾ ਔਖਾ ਹੋ ਜਾਂਦਾ ਹੈ..
ਜੋ ਵੀ ਇਨਸਾਨ ਤੁਹਾਡੀ ਜ਼ਿੰਦਗੀ ਜਾਂ ਤੁਹਾਡੇ ਸੁਪਨਿਆਂ ਨੂੰ ਕਾਮਯਾਬ ਬਣਾਉਣ ਲਈ ਸੱਚੇ ਦਿਲੋਂ ਉੱਦਮ ਕਰਦਾ ਹੈ, ਉਸਦੀ ਕਦਰ ਕਰਨੀ ਚਾਹੀਦੀ ਹੈ। ਕਿਉਂਕਿ ਅਜਿਹੇ ਲੋਕ ਕਿਸਮਤ ਵਾਲਿਆਂ ਨੂੰ ਮਿਲਦੇ ਹਨ..
ਆਰਾਮ ਅਤੇ ਤਰੱਕੀ ਦੋਵੇਂ ਕਦੇ ਇੱਕ ਸਮੇਂ ਨਹੀਂ ਹੋ ਸਕਦੇ..
ਅਕਸਰ ਲੋਕ ਆਪਣੇ ਕੰਮ ਨੂੰ ਬੋਝ ਸਮਝਦੇ ਹਨ ਤੇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਦੱਸਦੇ ਹਨ। ਪਰ ਜਿਸ ਕੰਮ ਨਾਲ ਸਾਡੀ ਜ਼ਿੰਦਗੀ ਚਲਦੀ ਹੈ, ਸਾਡੇ ਘਰ ਚੱਲਦੇ ਹਨ ਉਸ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ...
ਜਦੋਂ ਵੀ ਜ਼ਿੰਦਗੀ ਚ ਜਾਪੇ ਕਿ ਸਾਰੇ ਰਾਹ ਬੰਦ ਹੋ ਗਏ ਨੇ, ਓਦੋਂ ਵੀ ਕੋਈ ਨਾ ਕੋਈ ਰਾਹ ਜਰੂਰ ਖੁੱਲ੍ਹਾ ਹੁੰਦਾ ਹੈ। ਜੋ ਸਹੀ ਸਮਾਂ ਆਉਣ ਤੇ ਤੁਹਾਡੇ ਸਾਹਮਣੇ ਆ ਜਾਵੇਗਾ, ਬਸ ਹਿੰਮਤ ਨਾ ਛੱਡੋ, ਚੱਲਦੇ ਰਹੋ...
ਧੰਨਵਾਦ ਉਹਨਾਂ ਧੱਕਿਆਂ ਦਾ ਜੋ ਡੋਬਣ ਲਈ ਪਏ ਸੀ, ਪਰ ਤੈਰਨਾ ਸਿਖਾ ਗਏ...
"Status" You May Like
A curated collection of wisdom and inspiration across different themes.
ਆਓ ਆਪਣੇ ਗੁਆਂਢ ਵਿੱਚ ਵੀ ਝਾਤੀ ਮਾਰੀਏ, ਕੋਈ ਵੀ ਵੇਹੜਾ ਦੀਵਾਲੀ ਦੀ ਰਾਤ ਹਨੇਰੇ ਵਿੱਚ ਨਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਰੋਟੀ ਕਮਾਉਣ ਲਈ ਘਰੋਂ ਨਿਕਲੇ ਸੀ, ਭੁੱਖ ਗਵਾ ਕੇ ਘਰ ਮੁੜ ਆਏ ਹਾਂ...
ਯਾਦਾਂ ਹਮੇਸ਼ਾਂ ਉਸ ਦਿਲ ਵਿੱਚ ਵਸਦੀਆਂ ਨੇ ਜਿਸ ਦਿਲ ਵਿੱਚ ਅਹਿਸਾਸ ਅਤੇ ਪਿਆਰ ਦਾ ਵਾਸ ਹੋਵੇ, ਨਫਰਤ ਅਤੇ ਗੁੱਸੇ ਨਾਲ ਭਰੇ ਦਿਲ ਵਿੱਚ ਯਾਦਾਂ ਕਦੇ ਫੇਰਾ ਨਹੀਂ ਪਾਉਂਦੀਆਂ...
ਸੱਚੇ ਮਨ ਦੀ ਰੌਸ਼ਨੀ ਪੂਰੇ ਆਲੇ-ਦੁਆਲੇ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦੀ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਆਓ ਇਸ ਤਿਉਹਾਰ 'ਤੇ ਆਪਣਿਆਂ ਨੂੰ ਇਹ ਅਹਿਸਾਸ ਕਰਵਾਈਏ ਕਿ ਉਹ ਸਾਡੇ ਲਈ ਕਿੰਨੇ ਖ਼ਾਸ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਆਪਣੇ ਪਰਿਵਾਰ ਦੇ ਹਰ ਜੀਅ ਦੀ ਖ਼ੁਸ਼ੀ ਦਾ ਧਿਆਨ ਰੱਖਣਾ ਹੀ ਅਸਲ ਤਿਉਹਾਰ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਬਹੁਤ ਸਾਰੀਆਂ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਅਸੀਂ ਆਪਣੇ ਅੰਦਰ ਐਵੇਂ ਹੀ ਲੜ੍ਹ ਰਹੇ ਹੁੰਦੇ ਹਾਂ। ਜਿੰਨ੍ਹਾਂ ਦਾ ਅਸਲੀਅਤ ਵਿੱਚ ਕੋਈ ਵਜੂਦ ਨਹੀਂ ਹੁੰਦਾ...
ਦੀਵੇ ਦੀ ਲਾਟ ਸਾਨੂੰ ਇਹ ਸਿਖਾਉਂਦੀ ਹੈ ਕਿ ਹੰਕਾਰ ਤੋਂ ਬਿਨਾਂ ਵੀ ਚਮਕਿਆ ਜਾ ਸਕਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ, ਹਾਸੇ ਅਤੇ ਬਰਕਤਾਂ ਸਦਾ ਅਮਰ ਰਹਿਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਮਿੱਟੀ ਦੇ ਦੀਵੇ ਦੀ ਇਹ ਰੌਸ਼ਨੀ ਤੁਹਾਡੇ ਜੀਵਨ ਵਿੱਚੋਂ ਹਰ ਕਿਸਮ ਦੀ ਨਕਾਰਾਤਮਕ ਊਰਜਾ ਨੂੰ ਸਾੜ ਕੇ ਸੁਆਹ ਕਰ ਦੇਵੇ। ਦੀਵਾਲੀ ਦੀਆਂ ਮੁਬਾਰਕਾਂ!
ਦੀਵੇ ਵਾਂਗ ਬਲਣਾ ਸਿੱਖੋ ਤਾਂ ਜੋ ਤੁਹਾਡੀ ਹੋਂਦ ਕਿਸੇ ਦੇ ਕੰਮ ਆ ਸਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਪਰਿਵਾਰਕ ਸਾਂਝ ਉਹ ਰੁੱਖ ਹੈ ਜਿਸਦੀ ਛਾਂ ਕਦੇ ਖ਼ਤਮ ਨਹੀਂ ਹੁੰਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਤੇਰੇ ਪਿਆਰ ਨਾਲ ਰੰਗੀ ਮੇਰੀ ਹਰ ਇਕ ਬਹਾਰ,
ਤੇਰੇ ਨਾਲ ਹੀ ਸੋਹਣਾ ਲੱਗੇ ਮੇਰਾ ਸੰਸਾਰ।
ਹੈਪੀ ਐਨੀਵਰਸਰੀ ❤️
ਦਾਤਾ ਬੰਦੀ ਛੋੜ ਜੀ ਦੀ ਬਖ਼ਸ਼ਿਸ਼ ਤੁਹਾਡੇ ਘਰ ਵਿੱਚ ਰਿਧੀ-ਸਿੱਧੀ ਅਤੇ ਆਤਮਿਕ ਖੇੜਾ ਲੈ ਕੇ ਆਵੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਸਾਲ ਭਰ ਦੀਆਂ ਰੁਝੇਵਿਆਂ ਭਰੀਆਂ ਦੂਰੀਆਂ ਨੂੰ ਮਿਟਾ ਕੇ ਇੱਕ ਦੂਜੇ ਨੂੰ ਗਲ਼ੇ ਲਗਾਉਣ ਦਾ ਪਵਿੱਤਰ ਮੌਕਾ ਹੈ ਦੀਵਾਲੀ। ਰਿਸ਼ਤਿਆਂ ਵਿੱਚ ਪਿਆਰ ਦਾ ਦੀਵਾ ਸਦਾ ਬਾਲ਼ੀ ਰੱਖੋ, ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਬਾਹਰੀ ਦੀਵੇ ਤਾਂ ਤੇਜ਼ ਹਵਾ ਨਾਲ ਬੁਝ ਜਾਂਦੇ ਹਨ, ਪਰ ਸੱਚੀ ਸਿੱਖਿਆ ਦਾ ਦੀਵਾ ਤੂਫ਼ਾਨਾਂ ਵਿੱਚ ਵੀ ਜਗਦਾ ਰਹਿੰਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਸ੍ਰੀ ਅੰਮ੍ਰਿਤਸਰ ਦੀ ਦੀਵਾਲੀ ਦਾ ਦ੍ਰਿਸ਼ ਮਨ ਨੂੰ ਸੰਸਾਰਕ ਝਮੇਲਿਆਂ ਤੋਂ ਮੁਕਤ ਕਰ ਦਿੰਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਆਪਣੇ ਮਨ ਦੀ ਖਿੜਕੀ ਖੁੱਲ੍ਹੀ ਰੱਖੋ ਤਾਂ ਜੋ ਨਵੇਂ ਗਿਆਨ ਦਾ ਚਾਨਣ ਅੰਦਰ ਆ ਸਕੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ,
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ...
ਸੁਰਜੀਤ ਪਾਤਰ
ਤੁਹਾਡੇ ਘਰ-ਬਾਰ 'ਤੇ ਪਰਮਾਤਮਾ ਦੀ ਰਹਿਮਤ ਦਾ ਮੀਂਹ ਸਦਾ ਵਰ੍ਹਦਾ ਰਹੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ!
ਸੱਚਾ ਬੰਦੀ ਛੋੜ ਦਿਵਸ ਉਦੋਂ ਹੀ ਸਫਲ ਹੈ ਜਦੋਂ ਅਸੀਂ ਆਪਣੇ ਮਨ ਨੂੰ ਲੋਭ, ਹੰਕਾਰ ਅਤੇ ਈਰਖਾ ਦੇ ਬੰਧਨਾਂ ਵਿੱਚੋਂ ਆਜ਼ਾਦ ਕਰਵਾ ਕੇ ਗੁਰੂ ਲੜ ਲੱਗ ਜਾਈਏ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਮਾਂ-ਬਾਪ ਤੋਂ ਵੱਡਾ ਖ਼ਜ਼ਾਨਾ ਇਸ ਦੁਨੀਆਂ ਵਿੱਚ ਕੋਈ ਨਹੀਂ, ਜਿੰਨ੍ਹਾਂ ਮਰਜ਼ੀ ਖ਼ਰਚ ਹੋ ਜਾਵੇ ਫਿਰ ਵੀ ਭਰਿਆ ਹੀ ਰਹਿੰਦਾ ਹੈ...
ਅਜੋਕੀ ਦੁਨੀਆ ਦੀ ਸਭ ਤੋਂ ਵੱਡੀ ਕਾਢ ਇਹ ਹੈ ਕਿ ਇਨਸਾਨ ਨੇ ਇਹ ਸਿੱਖ ਲਿਆ ਹੈ ਕਿ ਆਪਣਾ ਨਜ਼ਰੀਆ ਬਦਲਿਆ ਜਾ ਸਕਦਾ ਹੈ ਅਤੇ ਨਜ਼ਰੀਆ ਬਦਲ ਕੇ ਦੁਨੀਆ ਦਾ ਹਰ ਅਸੰਭਵ ਕੰਮ ਸੰਭਵ ਹੋ ਸਕਦਾ ਹੈ...
ਲਗਾਤਾਰ ਵਹਿੰਦੇ ਪਾਣੀ ਕੰਡਿਆਂ ਨੂੰ ਖੋਰ ਕੇ ਨਵੇਂ ਰਾਹ ਬਣਾਉਣ ਦੀ ਤਾਕਤ ਰੱਖਦੇ ਹਨ ਤੇ, ਤਾਕਤ ਦਾ ਅੰਦਾਜ਼ਾ ਆਕਾਰ ਤੋਂ ਨਹੀਂ ਵਾਰ ਤੋਂ ਲਗਦਾ ਹੈ...
ਹਰ ਨਵਾਂ ਵਿਚਾਰ ਇੱਕ ਨਵੀਂ ਜੋਤ ਵਾਂਗ ਹੈ, ਆਪਣੀ ਸੋਚ ਨੂੰ ਸਦਾ ਰੁਸ਼ਨਾਉਂਦੇ ਰਹੋ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਦੀਵਾਲੀ ਦੀ ਜੋਤ ਨਾਲ ਤੁਹਾਡੇ ਮਨ ਦੇ ਸਾਰੇ ਭਰਮ-ਭੁਲੇਖੇ ਦੂਰ ਹੋਣ ਅਤੇ ਆਤਮਾ ਸ਼ਾਂਤ ਹੋਵੇ। ਹੈਪੀ ਦੀਵਾਲੀ!
ਆਪਣੀ ਸੋਚ ਅਨੁਸਾਰ ਹਰ ਸ਼ੈਅ ਨੂੰ ਵੇਖਣ ਵਾਲਾ ਇਨਸਾਨ ਆਪਣੇ ਹੀ ਖ਼ਿਆਲਾਂ ਦਾ ਕੈਦੀ ਬਣਕੇ ਜਿਉਂਦਾ ਹੈ...
ਕਿਸੇ ਲੋੜਵੰਦ ਦੇ ਘਰ ਦੀਵਾ ਜਗਾਉਣਾ ਰੱਬ ਦੀ ਸਭ ਤੋਂ ਵੱਡੀ ਬੰਦਗੀ ਹੈ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਮਾਤਾ ਮਹਾਂਲਕਸ਼ਮੀ ਤੁਹਾਡੇ ਭੰਡਾਰੇ ਸਦਾ ਖ਼ੁਸ਼ੀਆਂ ਅਤੇ ਬਰਕਤਾਂ ਨਾਲ ਭਰੇ ਰੱਖਣ, ਤੁਹਾਡੇ ਵੇਹੜੇ ਖੇੜਾ ਸਦਾ ਮੁਸਕੁਰਾਉਂਦਾ ਰਹੇ। ਹੈਪੀ ਦੀਵਾਲੀ!
Visuals "You May Like"
Captivating images and designs to brighten your day.