ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...
Family
Explore the latest and most popular statuses in Family.
ਜਿਨ੍ਹਾਂ ਨੇ ਨਿਭਾਉਣੀ ਆ ਉਹਨਾਂ ਨੂੰ ਕਿਸੇ ਸਾਕ-ਰਿਸ਼ਤੇ ਦੀ ਲੋੜ ਨਹੀਂ ਤੇ ਜਿਨ੍ਹਾਂ ਨੇ ਨਹੀਂ ਨਿਭਾਉਣੀ ਉਹ ਲਹੂ ਦੇ ਸਾਕ ਵੀ ਨਹੀਂ ਨਿਭਾ ਸਕਦੇ...
"Status" You May Like
A curated collection of wisdom and inspiration across different themes.
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਆਪਣੇ ਕਿਰਦਾਰ ਨੂੰ ਦੀਵੇ ਵਾਂਗ ਸਾਫ਼ ਅਤੇ ਪਵਿੱਤਰ ਰੱਖੋ, ਤਾਂ ਜੋ ਹਰ ਕੋਈ ਤੁਹਾਡੀ ਸੰਗਤ ਵਿੱਚ ਚਾਨਣ ਮਹਿਸੂਸ ਕਰੇ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਸਾਡੀ ਪੂਰੀ ਟੀਮ ਨੂੰ ਇੱਕ ਪਰਿਵਾਰ ਵਾਂਗ ਪਿਆਰ ਨਾਲ ਜੋੜ ਕੇ ਰੱਖਣ ਵਾਲੇ ਸਾਡੇ ਪਿਆਰੇ ਬੌਸ ਨੂੰ ਜਨਮਦਿਨ ਮੁਬਾਰਕ...
ਦੋ ਬੰਦਿਆਂ ਵਿੱਚਲੇ ਫ਼ਾਸਲੇ ਦਾ ਫ਼ਾਇਦਾ ਅਕਸਰ ਕੋਈ ਤੀਜਾ ਬੰਦਾ ਚੁੱਕਦਾ ਹੈ, ਰਿਸ਼ਤਿਆਂ ਚ' ਏਨੇ ਵੀ ਪਾੜ੍ਹ ਨਾ ਪੈਣ ਦਿਓ ਕਿ ਲੋਕਾਂ ਲਈ ਮਨੋਰੰਜਨ ਦੀ ਜਗ੍ਹਾ ਬਣ ਜਾਵੇ...
ਆਪਣੇ ਅੰਦਰਲੇ ਗੁਣਾਂ ਦੀ ਕਦਰ ਕਰੋ ਅਤੇ ਉਹਨਾਂ ਨੂੰ ਦੁਨੀਆ ਸਾਹਮਣੇ ਰੌਸ਼ਨ ਹੋਣ ਦਿਓ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਚਿਹਰੇ ਦੀ ਮੁਸਕਾਨ ਬਣਾਈ ਰੱਖੋ ਦੋਸਤੋ, ਜ਼ਿੰਦਗੀ 'ਚ ਚੰਗੇ-ਮਾੜੇ ਦਿਨ ਤਾਂ ਆਉਂਦੇ-ਜਾਦੇਂ ਰਹਿਣਗੇ...
ਸਭ ਤੋਂ ਖ਼ਤਰਨਾਕ ਹੁੰਦਾ ਹੈ,
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿ ਜਾਣਾ,
ਘਰਾਂ ਤੋਂ ਨਿਕਲਣਾ ਕੰਮ ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ,
ਸਾਡੇ ਸੁਪਨਿਆਂ ਦਾ ਮਰ ਜਾਣਾ...
ਪਾਸ਼
ਜ਼ਿੰਦਗੀ ਦੀ ਗੱਡੀ ਕਦੋਂ ਕਿੱਥੇ ਕਿਸੇ ਨੂੰ ਥੱਲੇ ਲਾਹ ਦੇਵੇ ਕੋਈ ਪਤਾ ਨਹੀਂ, ਮੰਜ਼ਿਲਾਂ ਉਡੀਕਦੇ ਕਿਤੇ ਸਫ਼ਰ ਦੇ ਮਜ਼ੇ ਤੋਂ ਵਾਂਝੇ ਨਾ ਰਹਿ ਜਾਈਏ...
ਪਹਿਲਾਂ ਖਿਲਾਰੇ ਵਧਾਉਣ ਵਿੱਚ ਲੰਘ ਗਈ ਮਗਰੋਂ ਖਿਲਾਰੇ ਸਾਂਭਣ ਵਿੱਚ ਲੰਘ ਗਈ। ਕੁੱਲ ਮਿਲਾ ਕੇ ਬਸ ਲੰਘ ਗਈ...
ਤੁਹਾਡੇ ਅੰਦਰਲੀ ਰੂਹਾਨੀ ਰੌਸ਼ਨੀ ਸਦਾ ਚਮਕਦੀ ਰਹੇ ਅਤੇ ਤੁਹਾਡਾ ਹਰ ਫ਼ੈਸਲਾ ਨੇਕੀ ਵਾਲਾ ਹੋਵੇ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਤਿਉਹਾਰ ਪਰਿਵਾਰਕ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਲੈ ਕੇ ਆਉਂਦੇ ਹਨ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ!
ਦੁੱਖਾਂ ਦੀ ਹਰ ਰਾਤ ਮੁੱਕੇ ਅਤੇ ਸੁੱਖਾਂ ਦੀ ਸਵੇਰ ਤੁਹਾਡਾ ਸਦਾ ਸੁਆਗਤ ਕਰੇ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ!
ਪੜ੍ਹ ਪੜ੍ਹ ਇਲਮ ਕਿਤਾਬਾਂ ਦਾ,
ਤੂੰ ਨਾਮ ਰਖਾਇਆ ਕਾਜ਼ੀ,
ਹੱਥ ਵਿੱਚ ਫੜ ਕੇ ਤਸਬੀਹ,
ਤੂੰ ਨਾਮ ਰਖਾਇਆ ਹਾਜੀ,
ਮੱਕੇ ਮਦੀਨੇ ਘੁੰਮ ਆਇਆ,
ਤੂੰ ਨਾਮ ਰਖਾਇਆ ਨਮਾਜ਼ੀ,
ਬੁੱਲ੍ਹਿਆ ਕੁਝ ਵੀ ਹਾਸਲ ਨਹੀਂ ਕੀਤਾ,
ਜੇ ਤੂੰ ਯਾਰ ਨਾ ਕੀਤਾ ਰਾਜ਼ੀ...
ਬੁੱਲ੍ਹੇ ਸ਼ਾਹ
ਸਰਬੱਤ ਦੇ ਭਲੇ ਦੀ ਸੋਚ ਨਾਲ ਭਰਿਆ ਮਨ ਹੀ ਅਸਲ ਮੰਦਰ ਹੈ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਤੇਰੇ ਜਾਣ ਬਾਅਦ ਜ਼ਿੰਦਗੀ ਰੁੱਕ ਜਿਹੀ ਗਈ ਹੈ, ਹਰ ਖੁਸ਼ੀ ਮੇਰੇ ਤੋਂ ਰੁੱਸ ਜਿਹੀ ਗਈ ਹੈ...
ਦੀਵਾਲੀ ਦੀ ਪਵਿੱਤਰ ਸੰਧਿਆ ਤੁਹਾਡੇ ਵੇਹੜੇ ਸ਼ਾਂਤੀ ਅਤੇ ਰਿਸ਼ਤਿਆਂ ਵਿੱਚ ਮਿਠਾਸ ਘੋਲ ਜਾਵੇ। ਸ਼ੁਭ ਦੀਪਾਵਲੀ!
ਦੀਵਾਲੀ 'ਤੇ ਆਪਣੇ ਪੁਰਾਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਖ਼ਬਰ-ਸਾਰ ਜ਼ਰੂਰ ਲਵੋ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਬਿਨ੍ਹਾਂ ਟੀਚੇ ਦੀ ਜ਼ਿੰਦਗੀ, ਬਿਨ੍ਹਾਂ ਮੰਜ਼ਿਲ ਕੀਤਾ ਸਫ਼ਰ ਅਤੇ ਬਿਨ੍ਹਾਂ ਵਿਸ਼ਵਾਸ ਦੇ ਰਿਸ਼ਤੇ ਆਪਣਾ ਵਜੂਦ ਸਮੇਂ ਤੋਂ ਪਹਿਲਾਂ ਹੀ ਗਵਾ ਲੈਂਦੇ ਹਨ...
ਕੋਈ ਵੀ ਵਿਅਕਤੀ ਏਡਾ ਸਿਆਣਾ ਨੀ ਹੁੰਦਾ ਜਿੱਡਾ ਉਹ ਆਪਣੇ-ਆਪ ਨੂੰ ਸਮਝਦਾ ਹੈ ਅਤੇ ਕੋਈ ਵੀ ਏਡਾ ਮੂਰਖ ਨਹੀਂ ਹੁੰਦਾ ਜਿੱਡਾ ਉਹ ਦੂਜਿਆਂ ਨੂੰ ਸਮਝਦਾ ਹੈ...
ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...
ਦੀਵਿਆਂ ਦੀ ਕਤਾਰ ਵਾਂਗ ਸਾਡੇ ਪਰਿਵਾਰਕ ਰਿਸ਼ਤੇ ਵੀ ਇੱਕ-ਦੂਜੇ ਨਾਲ ਪਿਆਰ ਅਤੇ ਸਤਿਕਾਰ ਦੇ ਧਾਗੇ ਵਿੱਚ ਸਦਾ ਪਰੋਏ ਰਹਿਣ। ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕਾਂ!
ਮਜਬੂਰੀਆਂ ਦਾ ਨਾਮ ਦੇ ਕੇ, ਲੋਕ ਅਕਸਰ ਰਿਸ਼ਤੇ ਤੋੜ ਜਾਂਦੇ ਨੇ...
ਠੋਕਰਾਂ ਨਾ ਵੱਜਦੀਆਂ ਤਾਂ ਅੱਜ ਜੋ ਕੁੱਝ ਵੀ ਹਾਸਿਲ ਕੀਤਾ ਉਹ ਵੀ ਨਾ ਹੁੰਦਾ...
ਦੀਪਮਾਲਾ ਦੀ ਖ਼ੂਬਸੂਰਤੀ ਤਾਂ ਹੀ ਹੈ ਜੇ ਅਸੀਂ ਗੁਰੂ ਦੇ ਬੋਲਾਂ ਨੂੰ ਆਪਣੇ ਕਿਰਦਾਰ ਵਿੱਚ ਢਾਲ ਸਕੀਏ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਰਿਸ਼ਤਿਆਂ ਦੀ ਮਿਠਾਸ ਕਿਸੇ ਵੀ ਮਿਠਾਈ ਨਾਲੋਂ ਕਿਤੇ ਵੱਧ ਕੀਮਤੀ ਹੁੰਦੀ ਹੈ, ਇਸਨੂੰ ਕਦੇ ਫਿੱਕਾ ਨਾ ਪੈਣ ਦਿਓ। ਸ਼ੁਭ ਦੀਪਾਵਲੀ ਅਤੇ ਬੰਦੀ ਛੋੜ ਦਿਵਸ!
ਸਰਬੱਤ ਦੇ ਭਲੇ ਦੀ ਸੋਚ ਨਾਲ ਹੀ ਦੁਨੀਆ ਦੇ ਸਾਰੇ ਦੁੱਖ ਦੂਰ ਹੋ ਸਕਦੇ ਹਨ। ਦੀਵਾਲੀ ਅਤੇ ਬੰਦੀ ਛੋੜ ਦਿਵਸ ਮੁਬਾਰਕ!
ਤੂੰ ਮੇਰੀ ਉਹ ਦੁਆ ਹੈ, ਜੋ ਰੱਬ ਨੇ ਆਪ ਕਬੂਲ ਕੀਤੀ ਹੈ...
ਹੌਂਸਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਕਈ ਵਾਰੀ ਜਿੰਦਰਾ ਗੁੱਛੇ ਦੀ ਆਖਰੀ ਚਾਬੀ ਨਾਲ ਖੁਲਦਾ ਹੈ...
ਦੀਵਾਲੀ ਦਾ ਅਸਲ ਤੋਹਫ਼ਾ ਕਿਸੇ ਨੂੰ ਆਪਣਾ ਸਮਾਂ ਅਤੇ ਸੱਚਾ ਪਿਆਰ ਦੇਣਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
ਦੀਵੇ ਦੀ ਲਾਟ ਸਾਨੂੰ ਇਹ ਸਿਖਾਉਂਦੀ ਹੈ ਕਿ ਹੰਕਾਰ ਤੋਂ ਬਿਨਾਂ ਵੀ ਚਮਕਿਆ ਜਾ ਸਕਦਾ ਹੈ। ਹੈਪੀ ਦੀਵਾਲੀ ਅਤੇ ਬੰਦੀ ਛੋੜ ਦਿਵਸ!
Visuals "You May Like"
Captivating images and designs to brighten your day.