ਭੈਣੇ, ਤੇਰੇ ਹੱਥ ਦੀ ਬਣੀ ਰੱਖੜੀ ਮੇਰੇ ਗੁੱਟ ਦੀ ਸ਼ਾਨ ਤੇ ਮੇਰੀ ਹਿੰਮਤ ਏ। ਜਨਮ ਦਿਨ ਮੁਬਾਰਕ!
Never Miss a Vichar!
Subscribe to receive the most beautiful thoughts, heart-touching quotes, and stunning wallpapers directly in your inbox as soon as they are shared.
ਭੈਣੇ, ਤੇਰੇ ਹੱਥ ਦੀ ਬਣੀ ਰੱਖੜੀ ਮੇਰੇ ਗੁੱਟ ਦੀ ਸ਼ਾਨ ਤੇ ਮੇਰੀ ਹਿੰਮਤ ਏ। ਜਨਮ ਦਿਨ ਮੁਬਾਰਕ!
Subscribe to receive the most beautiful thoughts, heart-touching quotes, and stunning wallpapers directly in your inbox as soon as they are shared.
ਆਸਾਂ ਅਤੇ ਉਮੀਦਾਂ ਦਾ ਘੇਰਾ ਜਿੰਨਾ ਛੋਟਾ ਹੋਵੇਗਾ, ਸਕੂਨ ਦਾ ਘੇਰਾ ਓਨਾ ਹੀ ਵੱਡਾ ਹੋਵੇਗਾ। ਕਿਉਂਕਿ ਉਮੀਦਾਂ ਦਾ ਟੁੱਟਣਾ ਦੁੱਖ ਦਾ ਸਭ ਤੋਂ ਵੱਡਾ ਕਾਰਣ ਹੈ...
ਕਿਸੇ ਵੇਲੇ ਕਿਸੇ ਦੀ ਕਹੀ ਮਾੜੀ ਗੱਲ ਸਾਰਾ ਦਿਨ ਬਰਬਾਦ ਕਰ ਦੇਂਦੀ ਹੈ ਅਤੇ ਕਿਸੇ ਦੀ ਚੰਗੀ ਗੱਲ ਦਿਨ ਵਧੀਆ ਬਣਾ ਦੇਂਦੀ ਹੈ। ਜੇਕਰ ਤੁਹਾਡੇ ਨਾਲ ਵੀ ਇੰਞ ਹੁੰਦਾ ਹੈ ਤਾਂ ਫ਼ਿਰ ਇਹ ਚਿੰਤਾ ਵਾਲੀ ਗੱਲ ਹੈ ਕਿਉਂਕ ਤੁਹਾਡੀ ਜ਼ਿੰਦਗੀ ਦੀ ਡੋਰ ਕਿਸੇ ਦੂਜੇ ਦੇ ਹੱਥ ਵਿੱਚ ਹੈ...
ਕੋਈ ਵੀ ਇਨਸਾਨ ਚੰਗਾ ਜਾਂ ਬੁਰਾ ਨਹੀਂ ਹੁੰਦਾ, ਕਿਸੇ ਇਨਸਾਨ ਦਾ ਬੋਲਚਾਲ, ਵਰਤਾਰਾ ਅਤੇ ਆਦਤਾਂ ਉਸਨੂੰ ਚੰਗਾ-ਬੁਰਾ ਬਣਾਉਂਦੀਆਂ ਹਨ...
ਮੁੱਕ ਜਾਣੀ ਇੱਕ ਦਿਨ ਇਹ ਜ਼ਿੰਦਗੀ, ਨਾ ਜ਼ਿਕਰ ਰਹਿਣੇ ਨਾ ਖ਼ਿਆਲ ਰਹਿਣੇ...
ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ। ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ।
ਹੱਸਦਾ ਰਿਹਾ ਕਰ ਦਿਲਾ, ਆਹ ਜੱਬ ਜਿਹੇ ਤਾਂ ਸਾਹਾਂ ਦੇ ਨਾਲ ਹੀ ਮੁੱਕਣੇ ਨੇ...
1 ਸਾਲ = 365 ਦਿਨ
365 ਦਿਨ = 365 ਮੌਕੇ
ਜੇਕਰ ਤੁਹਾਡਾ ਅੱਜ ਸਹੀ ਨਹੀਂ ਹੈ ਤਾਂ ਵੀ ਕੋਸ਼ਿਸ਼ ਜਾਰੀ ਰੱਖੋ ਕਿਂਉਕਿ ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ…
ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...
ਅਸੀਂ ਹਮੇਸ਼ਾਂ ਦੂਜਿਆਂ ਨੂੰ ਸਮਝਾਉਂਦੇ ਹਾਂ ਅਤੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਸਾਡੇ ਹੱਥ ਵਿੱਚ ਨਹੀਂ ਹੈ। ਇਸਤੋਂ ਕਿਤੇ ਵਧੀਆ ਹੈ ਆਪਣੇ-ਆਪ ਨੂੰ ਬਦਲਣਾ ਜੋ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਹੈ...
ਜੇ ਸਭ ਕੁੱਝ ਮਿਲ ਗਿਆ ਤਾਂ ਉਮੀਦ ਕਿਸ ਚੀਜ਼ ਦੀ ਕਰੋਗੇ,
ਅਧੂਰੀਆਂ ਇੱਛਾਵਾਂ ਹੀ ਜ਼ਿੰਦਗੀ ਜੀਣ ਦਾ ਕਾਰਣ ਬਣਦੀਆਂ ਹਨ...
ਇਮਾਨਦਾਰੀ ਬੜੀ ਸੋਹਣੀ ਚੀਜ਼ ਆ, ਇਮਾਨਦਾਰ ਬੰਦਾ ਹੋਰ ਕੁੱਝ ਕਮਾਵੇ ਨਾ ਕਮਾਵੇ ਪਰ ਸਕੂਨ ਜ਼ਰੂਰ ਕਮਾ ਲੈਂਦਾ...
ਵਕਤ ਬਦਲਦਾ ਹੈ ਤਾਂ ਲੋਕ ਵੀ ਬਦਲ ਜਾਂਦੇ ਨੇ, ਪਰ ਜਿਹੜੇ ਰੂਹਾਂ ਤੋਂ ਜੁੜੇ ਹੋਣ, ਉਹ ਆਖਰੀ ਸਾਹ ਤੱਕ ਸਾਥ ਨਹੀਂ ਛੱਡਦੇ...
"ਕੋਸ਼ਿਸ਼" ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ, "ਮੰਜ਼ਿਲ" ਮਿਲੇ ਜਾਂ "ਤਜ਼ਰਬਾ" ਦੋਵੇਂ ਹੀ ਕੀਮਤੀ ਹਨ...
ਹੋਰ ਜ਼ਿਆਦਾ ਹਾਸਿਲ ਕਰਨ ਦੀ ਦੌੜ ਚ ਭੱਜਦੇ-ਭੱਜਦੇ ਇੱਕ ਦਿਨ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਇਹ ਦੌੜ ਨਹੀਂ ਮੁੱਕਦੀ...
ਸ਼ਹਿਰ ਤੇਰੇ ਤਰਕਾਲਾਂ ਢਲੀਆਂ,
ਉੱਡ ਗਏ ਕਾਗ ਬਨੇਰਿਓਂ,
ਸਾਡੇ ਵੀ ਗਲ ਲੱਗ ਕੇ ਰੋਈਆਂ,
ਪੌਣਾਂ ਚਾਰ ਚੁਫੇਰਿਓਂ,
ਤੇਰੀ ਯਾਦ ਦਾ ਚਾਨਣ ਆਇਆ,
ਸਾਡੇ ਵਿਹੜੇ ਬਹਿ ਗਿਆ,
ਅਸੀਂ ਤਾਂ ਸੱਜਣਾ ਡਰਦੇ ਸਾਂ,
ਇਸ ਕਾਲੇ ਘੁੱਪ ਹਨੇਰਿਓਂ...
ਸ਼ਿਵ ਕੁਮਾਰ ਬਟਾਲਵੀ
ਕਈ ਵਾਰੀ ਸਾਡਾ Comfort Zone ਸਾਨੂੰ ਕੁੱਝ ਨਵਾਂ ਨਹੀਂ ਕਰਨ ਦੇਂਦਾ। ਪਰ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਨਵੇਂ ਮੌਕਿਆਂ ਤੋਂ ਕਿਨਾਰਾ ਨਾ ਕਰੋ, ਉਹਨਾਂ ਨੂੰ ਜੀ ਆਇਆਂ ਕਹਿ ਕੇ ਅਪਨਾਉਣ ਦੀ ਕੋਸ਼ਿਸ਼ ਕਰੋ...
ਯਕੀਨ ਹੋਵੇ ਤਾਂ ਪਹਾੜ ਤੋੜ ਕੇ ਰਾਸਤਾ ਬਣਾਇਆ ਜਾ ਸਕਦਾ ਹੈ ਪਰ ਜੇਕਰ ਯਕੀਨ ਨਾ ਹੋਵੇ ਤਾਂ ਬਣੇ ਹੋਏ ਰਸਤਿਆਂ ਤੇ ਵੀ ਚੱਲਣਾ ਔਖਾ ਹੋ ਜਾਂਦਾ ਹੈ..
ਜੋ ਪਾਠ ਜ਼ਿੰਦਗੀ ਦੀ ਕਲਾਸ ਵਿੱਚ ਤਜ਼ਰਬੇ ਦਾ ਅਧਿਆਪਕ ਸਿਖਾਉਂਦਾ ਹੈ, ਉਹ ਦੁਨੀਆ ਦੀ ਕੋਈ ਕਿਤਾਬ ਨਹੀਂ ਸਿੱਖਾ ਸਕਦੀ...
ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...
ਹੌਂਸਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਕਈ ਵਾਰੀ ਜਿੰਦਰਾ ਗੁੱਛੇ ਦੀ ਆਖਰੀ ਚਾਬੀ ਨਾਲ ਖੁਲਦਾ ਹੈ...
ਚੰਦਰਮਾ ਵਾਂਗ ਸਾਡੀ ਸਾਰਿਆਂ ਦੀ ਜ਼ਿੰਦਗੀ ਵੀ ਵੱਖ-ਵੱਖ ਪੜ੍ਹਾਵਾਂ ਵਿੱਚੋਂ ਲੰਘਦੀ ਹੈ, ਜੇ ਮੱਸਿਆ ਹੈ ਤਾਂ ਕਦੇ ਪੁੰਨਿਆ ਵੀ ਜਰੂਰ ਆਵੇਗੀ...
ਬੋਲੇ ਗਏ ਸ਼ਬਦ ਅਜਿਹੀ ਚੀਜ਼ ਹਨ, ਜਿਸਦੇ ਕਾਰਣ ਇਨਸਾਨ ਜਾਂ ਤਾਂ, ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਫਿਰ ਦਿਲ ਤੋਂ ਉੱਤਰ ਜਾਂਦਾ ਹੈ
ਮੁਸੀਬਤਾਂ ਸਭ ਤੇ ਆਉਂਦੀਆਂ ਨੇ, ਕੋਈ ਬਿਖਰ ਜਾਂਦਾ ਹੈ ਕੋਈ ਨਿਖ਼ਰ ਜਾਂਦਾ ਹੈ...
ਜ਼ਿੰਦਗੀ ਵਿੱਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ, ਜਿਸਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ
ਬਹੁਤ ਸਾਰੀਆਂ ਲੜਾਈਆਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਅਸੀਂ ਆਪਣੇ ਅੰਦਰ ਐਵੇਂ ਹੀ ਲੜ੍ਹ ਰਹੇ ਹੁੰਦੇ ਹਾਂ। ਜਿੰਨ੍ਹਾਂ ਦਾ ਅਸਲੀਅਤ ਵਿੱਚ ਕੋਈ ਵਜੂਦ ਨਹੀਂ ਹੁੰਦਾ...
ਰਿਸ਼ਤਿਆਂ ਵਿੱਚ ਕਦੇ ਵੀ ਇਹੋ ਜਿਹੀ ਬਹਿਸ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਬਹਿਸ ਤਾਂ ਜਿੱਤ ਜਾਓ ਪਰ ਰਿਸ਼ਤੇ ਹਰ ਜਾਓ...
ਮੇਰੇ ਆਉਂਦੇ-ਜਾਂਦੇ ਹਰ ਸਾਹ ਵਿੱਚ ਸਿਰਫ ਤੇ ਸਿਰਫ ਤੇਰਾ ਨਾਮ ਹੀ ਵਸਦਾ ਹੈ। ਤੂੰ ਹੀ ਮੇਰਾ ਅੱਜ ਹੈਂ ਤੇ ਤੂੰ ਹੀ ਮੇਰਾ ਕੱਲ੍ਹ। ਜਨਮਦਿਨ ਮੁਬਾਰਕ...
ਤਪਦੀ ਧਰਤੀ ਤੇ ਡਿੱਗੇ ਪਾਣੀ ਦੇ ਪਹਿਲੇ ਕਤਰੇ ਨੂੰ ਫ਼ਨਾ ਹੋਣਾ ਹੀ ਪੈਂਦਾ ਹੈ...
ਉਮਰਾਂ ਦੇ ਪੰਛੀ ਉੱਡ ਗਏ,
ਰਹਿ ਗਏ ਖਾਲੀ ਆਲ੍ਹਣੇ,
ਸੁਪਨਿਆਂ ਦੇ ਮਹਿਲ ਢਹਿ ਗਏ,
ਟੁੱਟ ਗਏ ਸਭ ਤਾਣੇ ਬਾਣੇ,
ਕੌਣ ਕਰੇ ਹੁਣ ਰਾਖੀ ਇਹਨਾਂ,
ਸੁੰਨੀਆਂ ਸੁੰਨੀਆਂ ਰਾਹਾਂ ਦੀ,
ਅਸੀਂ ਤਾਂ ਉਮਰ ਬਿਤਾਈ ਸਾਰੀ,
ਉਡੀਕਾਂ ਕਰਦੇ ਸਾਹਾਂ ਦੀ...
ਅੰਮ੍ਰਿਤਾ ਪ੍ਰੀਤਮ
ਸਬਰ ਸ਼ੁਰੂਵਾਤ ਹੈ ਅਤੇ ਸ਼ੁਕਰਾਨਾ ਅੰਤ ਹੈ, ਇਹਨਾਂ ਦੋਵਾਂ ਵਿੱਚ ਸਾਰੀ ਜ਼ਿੰਦਗੀ ਦੇ ਵਾਧੇ-ਘਾਟੇ ਸਮਾਏ ਹੁੰਦੇ ਹਨ...